ਮੁਖ ਸਕੱਤਰ ਕਰਨ ਅਵਤਾਰ ਨੂੰ ਬਣਾਇਆ ਜਾ ਰਿਹਾ ਬਲੀ ਦਾ ਬੱਕਰਾ: ਅਮਨ ਅਰੋੜਾ - aman arora reaction on Punjab Chief Secretary
ਚੰਡੀਗੜ੍ਹ: ਆਪ ਵਿਧਾਇਕ ਅਮਨ ਅਰੋੜਾ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਜਿੱਥੇ ਦੂਜੇ ਸੂਬਿਆਂ ਦੀਆਂ ਸਰਕਰਾਂ ਕੋਰੋਨਾ ਦੇ ਖ਼ਿਲਾਫ਼ ਜੰਗ ਲੜ੍ਹ ਰਹੀਆਂ ਹਨ, ਉੱਥੇ ਹੀ ਕੈਪਟਨ ਸਰਕਾਰ ਦੇ ਕੁਝ ਵਜ਼ੀਰ ਅਤੇ ਵਿਧਾਇਕ ਮੁਖ ਸਕੱਤਰ ਕਰਨ ਅਵਤਾਰ ਸਿੰਘ ਦਾ ਅਸਤੀਫਾ ਅਤੇ ਉਸ ਉੱਪਰ ਕਾਰਵਾਈ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਹਮੇਸ਼ਾ ਕਹਿੰਦੀ ਆਈ ਹੈ ਕਿ ਪੰਜਾਬ ਵਿੱਚ ਸ਼ਰਾਬ ਮਾਫੀਆ ਕੈਪਟਨ ਦੀ ਸ਼ੈਅ ਹੇਠਾ ਚੱਲ ਰਿਹਾ ਹੈ, ਜਿਸ ਕਰਕੇ ਪੰਜਾਬ ਨੂੰ ਹਰ ਸਾਲ 5-6 ਹਜ਼ਾਰ ਕਰੋੜ ਨੁਕਸਾਨ ਦਾ ਹੁੰਦਾ ਹੈ। ਇਸ ਦੀ ਸਾਰੇ ਨੁਕਸਾਨ ਦੀ ਜ਼ਿੰਮੇਵਾਰੀ ਕੈਪਟਨ ਦੀ ਬਣਦੀ ਹੈ। ਅਰੋੜਾ ਨੇ ਕਿਹਾ ਮੁਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਸਿਰਫ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੰਤਰੀ ਇਸ ਨੁਕਸਾਨ ਦੇ ਲਈ ਕੈਪਟਨ ਤੋਂ ਅਸਤੀਫੇ ਦੀ ਮੰਗ ਕਰਨ।