ਪੰਜਾਬ

punjab

ਪੁਲਿਸ ਦੀ ਵਰਦੀ 'ਚ ਸ਼ਰਾਬੀ ਏਐਸਆਈ 'ਤੇ ਲੱਗੇ ਛੇੜਖਾਨੀ ਦੇ ਅਰੋਪ

By

Published : Jan 19, 2020, 2:33 PM IST

Published : Jan 19, 2020, 2:33 PM IST

ਪੰਜਾਬ ਪੁਲਿਸ ਅਕਸਰ ਹੀ ਆਪਣੇ ਕਾਰਨਾਮਿਆਂ ਦੀ ਵਜ੍ਹਾ ਨਾਲ ਸੁਰਖੀਆਂ ਵਿੱਚ ਰਹਿੰਦੀ ਹੈ ਚਾਹੇ ਉਹ ਚੰਗੇ ਕੰਮਾਂ ਦੇ ਲਈ ਹੋਵੇ ਜਾਂ ਫਿਰ ਮਾੜੇ ਕੰਮਾਂ ਦੇ ਲਈ। ਅਜਿਹੇ ਇਕ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ 'ਚ ਦੇਖਣ ਨੂੰ ਮਿਲਿਆ ਹੈ, ਜਿੱਥੇ ਕਿ ਸ਼ਰਾਬ ਦੀ ਹਾਲਾਤ 'ਚ ਪੁਲਿਸ ਦੇ ਜਵਾਨ ਵੱਲੋਂ ਕਿਸੇ ਦੇ ਘਰ ਵਿੱਚ ਵੜ ਕੇ ਘਰ ਦੀ ਔਰਤ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਦ ਘਰਵਾਲਿਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸ਼ਰਾਬੀ ਏਐਸਆਈ ਨੇ ਵਰਦੀ ਦਾ ਰੌਬ ਦਿਖਾਉਂਦੀਆਂ ਹੋਏ ਪਰਿਵਾਰ ਵਾਲਿਆਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੋਹਨ ਲਾਲ ਨੇ ਦੱਸਿਆ ਕਿ ਪੁਲਿਸ ਵਾਲੇ ਨੇ ਉਨ੍ਹਾਂ ਦੇ ਘਰ ਵਿੱਚ ਵੜ ਕੇ ਉਨ੍ਹਾਂ ਦੀ ਪਤਨੀ ਨਾਲ ਛੇੜਖਾਨੀ ਕੀਤੀ ਅਤੇ ਜਦ ਉਹ ਘਰ ਪੁੱਜ ਇਸ ਦਾ ਵਿਰੋਧ ਕਰਨ ਲੱਗੇ ਤਾਂ ਉਸ ਪੁਲਿਸ ਨੇ ਉਨ੍ਹਾਂ ਨਾਲ ਵੀ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਪੁਲਿਸ ਵਾਲਾ ਸਿਰਫ ਸਾਡੇ ਘਰ ਹੀ ਨਹੀਂ ਬਲਕਿ ਕਈ ਹੋਰ ਘਰਾਂ ਦੇ ਵਿੱਚ ਵੀ ਗਿਆ ਸੀ ਉਨ੍ਹਾਂ ਨੇ ਕਿਹਾ ਕਿ ਇਹ ਘਟੀਆ ਹਰਕਤ ਕਰਨ ਵਾਲੇ ਕਰਮਚਾਰੀ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ABOUT THE AUTHOR

...view details