ਕੰਪਨੀ ਵੱਲੋਂ ਦਿੱਤੇ ਪਲਾਟ ਮਾਮਲੇ ’ਚ 70 ਪਰਿਵਾਰਾਂ ਨਾਲ ਧੋਖਾਧੜੀ ! - land plot case
ਅੰਮ੍ਰਿਤਸਰ: ਕਿਮ ਇਨਵੇਸਮੈਟ ਕੰਪਨੀ ਵਿੱਚ ਨਿਵੇਸ਼ ਕੀਤੇ ਪੈਸਿਆਂ ਦੇ ਬਦਲੇ 70 ਪਰਿਵਾਰਾਂ ਨੂੰ ਜੋ ਜ਼ਮੀਨੀ ਪਲਾਟ ਦਿਵਾਏ ਗਏ ਸਨ ਉਨ੍ਹਾਂ ਪਰਿਵਾਰਾਂ ਦੇ ਪਲਾਟਾਂ ਉੱਪਰ ਕਬਜ਼ਾ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਆਪ ਆਗੂ ਅਤੇ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਿੰਮ ਇਨਵੇਸਮੈਟ ਕੰਪਨੀ ਵਿੱਚ ਨਿਵੇਸ਼ ਕੀਤੇ ਜਾਣ ਤੋਂ ਬਾਅਦ ਕੰਪਨੀ ਵੱਲੋਂ ਉਨ੍ਹਾਂ ਨੂੰ ਜ਼ਮੀਨੀ ਪਲਾਟ ਅਲਾਟ ਕੀਤੇ ਗਏ ਸਨ ਪਰ ਹੁਣ ਕੁਝ ਸਿਆਸੀ ਅਤੇ ਰਸੂਖਦਾਰਾਂ ਵੱਲੋਂ ਪਲਾਟਾਂ ਉੱਪਰ ਨਜਾਇਜ਼ ਤੌਰ ’ਤੇ ਸਾਡੀਆਂ ਰਜਿਸਟਰੀਆ ਰੱਦ ਕਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਸਰਾਸਰ 70 ਪਰਿਵਾਰਾਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਇਸਨੂੰ ਬਰਦਾਸ਼ਿਤ ਨਹੀਂ ਕੀਤਾ ਜਾਵੇਗਾ। ਪਰਿਵਾਰਾਂ ਨੇ ਦੱਸਿਆ ਕਿ ਅਦਾਲਤੀ ਕਾਰਵਾਈ ਦਾ ਰੁਖ ਕਰਾਂਗੇ। ਇਸ ਦੌਰਾਨ ਉਨ੍ਹਾਂ ਸਰਕਾਰ ਤੋਂ ਉਨ੍ਹਾਂ ਦੇ ਇਸ ਮਸਲੇ ਵਿੱਚ ਧਿਆਨ ਦੇਣ ਦੀ ਮੰਗ ਕੀਤੀ ਹੈ ਅਤੇ ਮਸਲਾ ਹੱਲ ਕਰਨ ਦੀ ਮੰਗ ਕੀਤੀ ਹੈ।