ਪ੍ਰਦੂਸ਼ਣ ਕਰਕੇ ਮਰੀਜ਼ਾਂ ਦੀ ਗਿਣਤੀ 'ਚ ਹੋ ਰਿਹਾ ਵਾਧਾ - Pollution news punjab
ਮੋਹਾਲੀ: ਨਵੰਬਰ ਮਹੀਨੇ ਪਰਾਲੀ ਨੂੰ ਅੱਗ ਲੱਗਣ ਕਾਰਨ ਪ੍ਰਦੂਸ਼ਣ ਜਿਆਦਾ ਹੋ ਜਾਂਦਾ ਹੈ, ਇਸ ਦੇ ਚੱਲਦੇ ਸਿਹਤ ਵਿਭਾਗ ਦੇ ਡਾਕਟਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਕੋਲ ਵਾਇਰਲ ਦੇ ਮਰੀਜ਼ਾਂ ਦਾ ਡੇਢ ਗੁਣਾ ਵਾਧਾ ਹੋਇਆ ਹੈ। ਈਟੀਵੀ ਭਾਰਤ ਨਾਲ ਖਾਸ ਵੱਲ ਗੱਲਬਾਤ ਕਰਦੇ ਹੋਏ ਛਾਤੀ ਦੇ ਮਾਹਿਰ ਡਾਕਟਰ ਨਵਦੀਪ ਨੇ ਕਿਹਾ ਕਿ ਨਵੰਬਰ ਮਹੀਨੇ ਦੇ ਵਿੱਚ ਪ੍ਰਦੂਸ਼ਣ ਵੱਧਣ ਦੇ ਨਾਲ ਮਰੀਜ਼ਾਂ ਦੀ ਸੰਖਿਆ ਦੇ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਜਿੱਥੇ ਆਮ ਤੌਰ 'ਤੇ ਉਹ 30-40 ਮਰੀਜ਼ ਦੇਖਦੇ ਸਨ ਹੁਣ ਇਨ੍ਹਾਂ ਦੀ ਸੰਖਿਆ 50 ਤੋਂ 60 ਦੇ ਕਰੀਬ ਪਹੁੰਚ ਗਈ ਹੈ।ਉਨ੍ਹਾਂ ਨੇ ਦੱਸਿਆ ਕਿ ਸਵੇਰੇ ਛੇਤੀ ਸ਼ਹਿਰ ਅਤੇ ਰਾਤ ਨੂੰ ਦੇਰ ਨਾਲ ਸੈਰ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਸਮੇਂ ਪ੍ਰਦੂਸ਼ਣ ਬਹੁਤ ਜ਼ਿਆਦਾ ਹੁੰਦਾ ਹੈ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਦੋਂ ਤੁਸੀਂ ਅੱਖਾਂ ਵਿੱਚ ਜਲਣ ਅਤੇ ਹਲਕੀ ਖਾਂਸੀ ਮਹਿਸੂਸ ਕਰੋ ਤਾਂ ਤੁਰੰਤ ਡਾਕਟਰ ਨੂੰ ਦਿਖਾਓ।