ਏਮਜ਼ ਤੋਂ ਬਾਦਲ ਦੇ ਸਿਵਲ ਹਸਪਤਾਲ ਲਈ ਬੱਸ ਸਰਵਿਸ ਸ਼ੁਰੂ - ਸੁਵਿਧਾਵਾ ਮਰੀਜ਼ਾਂ ਨੂੰ ਮਿਲਣਗੀਆਂ
ਬਠਿੰਡਾ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਦੇ ਏਮਜ਼ ਤੋਂ ਇੱਕ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਬੱਸ ਏਮਜ਼ ਦੇ ਡਾਕਟਰਾਂ ਨੂੰ ਬਾਦਲ ਪਿੰਡ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਜਾਵੇਗੀ। ਇਸ ਸਬੰਧੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਨੇ ਦੱਸਿਆ ਕਿ ਬਠਿੰਡਾ ਦੇ ਏਮਜ਼ ਵਿੱਚ ਹਰ ਸੁਵਿਧਾਵਾ ਮਰੀਜ਼ਾਂ ਨੂੰ ਮਿਲਣਗੀਆਂ ਤਾਂ ਕੀ ਦੂਜੇ ਸੂਬਿਆਂ ਤੋਂ ਵੀ ਮਰੀਜ਼ ਬਠਿੰਡਾ ਦੇ ਏਮਜ਼ ਵਿੱਚ ਆਪਣਾ ਇਲਾਜ ਕਰਵਾਉਣ ਵਾਸਤੇ ਆਉਣ। ਉਨ੍ਹਾਂ ਨੇ ਦੱਸਿਆ ਕਿ ਏਮਜ਼ ਵੱਲੋਂ ਕਾਫੀ ਸਮੇਂ ਪਹਿਲਾਂ ਮੰਗ ਕੀਤੀ ਗਈ ਸੀ ਕਿ ਇੱਕ ਬੱਸ ਬਾਦਲ ਪਿੰਡ ਵਾਸਤੇ ਚਲਾਈ ਜਾਵੇ। ਉਨ੍ਹਾਂ ਨੇ ਦੱਸਿਆ ਕਿ ਏਮਜ਼ ਦੇ ਅੰਦਰ ਸਿਟੀ ਸਕੈਨ ਮਸ਼ੀਨ ਵਰਲਡ ਕਲਾਸ ਕੰਪਨੀ ਦੀ ਹੈ। ਉਨ੍ਹਾਂ ਨੇ ਦੱਸਿਆ ਕਿ ਏਮਜ਼ ਖੋਲ੍ਹਣ ਦਾ ਮੁੱਖ ਉਦੇਸ਼ ਇਹੀ ਹੈ ਕਿ ਜ਼ਰੂਰਤਮੰਦ ਮਰੀਜ਼ਾਂ ਨੂੰ ਸਸਤਾ ਅਤੇ ਵਧੀਆ ਇਲਾਜ ਸਮੇਂ ਸਿਰ ਮਿਲ ਸਕੇ।