ਪੰਜਾਬ

punjab

ETV Bharat / videos

ਖੇਤੀਬਾੜੀ ਵਿਭਾਗ ਨੇ ਛਾਪੇਮਾਰੀ ਕਰ ਨਕਲੀ ਦਵਾਈਆਂ ਕੀਤੀਆਂ ਬਰਾਮਦ - Agriculture Department

By

Published : Jul 20, 2022, 9:10 AM IST

ਬਠਿੰਡਾ: ਨਕਲੀ ਖਾਦਾਂ ਅਤੇ ਕੀਟਨਾਸ਼ਕਾਂ ਦੇ ਵੱਡੇ ਡੇਰੇ 'ਤੇ ਖੇਤੀਬਾੜੀ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ, ਜਿਸ 'ਚ ਵੱਡੀ ਮਾਤਰਾ 'ਚ ਨਕਲੀ ਕੀਟਨਾਸ਼ਕ ਦਵਾਈਆਂ ਅਤੇ ਖਾਤਿਆਂ ਦੀ ਖੇਪ ਜ਼ਬਤ ਕੀਤੀ ਗਈ। ਬੀਤੇ ਦਿਨੀਂ ਬਠਿੰਡਾ ਵਿਖੇ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Agriculture Minister Kuldeep Singh Dhaliwal) ਨੇ ਕਿਸਾਨਾਂ ਕੋਲ ਆ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਨਰਮੇ ਦੀ ਫ਼ਸਲ ਦਾ ਜਾਇਜ਼ਾ ਵੀ ਲਿਆ। ਜਿਸ ਦੇ ਚੱਲਦਿਆਂ ਅੱਜ ਬਠਿੰਡਾ (Bathinda) ਵਿਖੇ ਥਰਮਲ ਪਲਾਂਟ ਨੇੜੇ ਗੋਦਾਮ ਵਿੱਚ ਖੇਤੀ ਬਾੜੀ ਦੀ ਵਿਸ਼ੇਸ਼ ਟੀਮ ਨੇ ਛਾਪੇਮਾਰੀ ਕੀਤੀ। ਫਿਰ ਉਥੋਂ ਵੱਡੀ ਮਾਤਰਾ 'ਚ ਨਕਲੀ ਖਾਦਾਂ ਦੀਆਂ ਡੀ.ਐੱਮ.ਆਰ ਦਵਾਈਆਂ ਬਰਾਮਦ ਹੋਈਆਂ, ਕਈ ਦਵਾਈਆਂ ਤਾਂ ਦਵਾਈਆਂ ਬਣਾਉਣ 'ਚ ਵੀ ਨਹੀਂ ਮੰਨੀਆਂ।

ABOUT THE AUTHOR

...view details