ਸਿੱਧੂ ਦੇ ਪਰਿਵਾਰ ਨੂੰ ਮਿਲਣ ਪਹੁੰਚੀ ਆਗਰਾ ਦੀ ਜੱਜ ਹੋਈ ਭਾਵੁਕ - Sidhu moosewala family news
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਉਨ੍ਹਾਂ ਦੇ ਫੈਨਜ ਪਿੰਡਾ ਮੂਸਾ ਵਿਖੇ ਸਥਿਤ ਸਮਾਧ ਅਤੇ ਜਵਾਹਰਕੇ ਵਿਖੇ ਉਨ੍ਹਾਂ ਦੀ ਯਾਦਗਾਰ ਉੱਤੇ ਪਹੁੰਚ ਰਹੇ ਹਨ। ਇਸੇ ਦੇ ਚੱਲਦੇ ਆਗਰਾ ਤੋ ਇੱਕ ਜੱਜ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨੂੰ ਮਿਲਣ ਪਹੁੰਚੀ। ਇਸ ਦੌਰਾਨ ਉਨ੍ਹਾਂ ਨੇ ਘਟਨਾ ਵਾਲੀ ਥਾਂ ਅਤੇ ਸਮਾਧ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਆਪਣਾ ਦੁੱਖ ਬਿਆਨ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਜੁਰਮ ਨਹੀਂ ਰੁਕ ਸਕਦਾ ਇਸ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਜੁਰਮ ਇਸੇ ਤਰ੍ਹਾਂ ਹੁੰਦਾ ਰਹੇਗਾ। ਉਹਨਾਂ ਇਹ ਵੀ ਕਿਹਾ ਕਿ ਸਿੱਧੂ ਇਸ ਦੁਨੀਆਂ ਦਾ ਉਹ ਹੀਰਾ ਸੀ ਜਿਸਨੇ ਪਿੰਡ ਮੂਸੇ ਦਾ ਨਾਮ ਰੌਸ਼ਨ ਕੀਤਾ ਜਿਸ ਕਰਕੇ ਦੇਸ਼ਾਂ ਵਿਦੇਸ਼ਾਂ ਵਿਚ ਵੀ ਮਾਨਸਾ ਤੇ ਪਿੰਡ ਮੂਸਾ ਨੂੰ ਲੋਕ ਜਾਣਦੇ ਹਨ।