ਏਜੰਟ ਤੋਂ ਦੁਖੀ ਦੁਬਈ ’ਚ ਨੌਜਵਾਨ ਨੇ ਕੀਤੀ ਖੁਦਕੁਸ਼ੀ, ਕੁੜੇ ਚੋਂ ਖਾਣਾ ਕੱਢ ਖਾਂਦਾ ਸੀ ਨੌਜਵਾਨ
ਜਲੰਧਰ: ਵਿਦੇਸ਼ ’ਚ ਬੈਠੇ ਪਿੰਡ ਕਤਪਾਲੋ ਦੇ ਇੱਕ ਨੌਜਵਾਨ ਵੱਲੋਂ ਏਜੰਟ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਮ੍ਰਿਤਕ ਦੇ ਚਚੇਰੇ ਭਰਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਹੁਸ਼ਿਆਰਪੁਰ ਦੇ ਇੱਕ ਏਜੰਟ ਰਾਹੀਂ ਦੁਬਈ ਗਿਆ ਸੀ। ਏਜੰਟ ਨੇ ਜਗਤਾਰ ਸਿੰਘ ਨੂੰ 1 ਲੱਖ 20 ਹਜ਼ਾਰ ਰੁਪਏ ਚ ਤਿੰਨ ਮਹੀਨਿਆਂ ਦੇ ਟੂਰਿਸਟ ਵੀਜ਼ੇ ਤੇ ਵਿਦੇਸ਼ ਭੇਜ ਦਿੱਤਾ ਸੀ ਅਤੇ ਏਜੰਟ ਨੇ ਦੁਬਈ ਜਾ ਕੇ ਵੀਜ਼ਾ ਵਧਾਉਣ ਦਾ ਭਰੋਸਾ ਦਿੱਤਾ ਸੀ ਪਰ ਉੱਥੇ ਉਸਦਾ ਵੀਜ਼ਾ ਨਾ ਵਧਾਇਆ ਗਿਆ ਸੀ ਜਿਸ ਕਾਰਨ ਉਸ ਨੇ ਖੁਦ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇਕਰ ਪੁਲਿਸ ਨੇ ਧਾਰਾ 302 ਅਤੇ 306 ਦੇ ਅਧੀਨ ਮੁਕੱਦਮਾ ਦਰਜ ਨਾ ਕੀਤਾ ਤਾਂ ਲਾਸ਼ ਨੂੰ ਸੜਕ ’ਤੇ ਰੱਖ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਡੀਐੱਸਪੀ ਹਰਨੀਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਕਰ ਦਿੱਤੀ ਜਾਵੇਗੀ।