ਡੇਰਾ ਬਿਆਸ ਦੇ ਸਮਰਥਕਾਂ ਅਤੇ ਨਿਹੰਗ ਸਿੰਘ ਦੀ ਖੂਨੀ ਝੜਪ ਤੋਂ ਬਾਅਦ ਅਲਰਟ ਜਾਰੀ - alert issued in Punjab
ਬੀਤੇ ਦਿਨ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ 'ਤੇ ਦਰਿਆ ਬਿਆਸ ਨੇੜੇ ਡੇਰਾ ਬਿਆਸ ਸਮਰਥਕਾਂ ਅਤੇ ਨਿਹੰਗ ਸਿੰਘਾਂ ਦਰਮਿਆਨ ਹੋਈ ਖੂਨੀ ਝੜਪ ਤੋ ਬਾਅਦ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ। ਬੀਤੇ ਦੇਰ ਰਾਤ ਡੀ ਜੀ ਪੀ ਗੌਰਵ ਯਾਦਵ ਖੁਦ ਬਿਆਸ ਘਟਨਾ ਸਥਲ 'ਤੇ ਪੁੱਜੇ ਸਨ ਅਤੇ ਸਥਿਤੀ ਦਾ ਜਾਇਜ਼ਾ ਲਿਆ ਸੀ। ਜਿਸ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਬਿਆਸ ਸਮੇਤ ਨੇੜੇਲੇ ਜ਼ਿਲ੍ਹਿਆਂ ਵਿੱਚ ਪੁਲਿਸ ਅਲਰਟ ਹੈ। ਗੱਲਬਾਤ ਦੌਰਾਨ ਡੀਐਸਪੀ ਸਪੈਸ਼ਲ ਬ੍ਰਾਂਚ ਕਪੂਰਥਲਾ ਲਖਵਿੰਦਰ ਸਿੰਘ ਮੱਲ ਨੇ ਦੱਸਿਆ ਕਿ ਢਿੱਲਵਾਂ ਟੋਲ ਪਲਾਜ਼ਾ ਤੋ ਬਿਆਸ ਕਰੀਬ 3-4 ਕਿਲੋਮੀਟਰ 'ਤੇ ਸਥਿਤ ਹੈ ਅਤੇ ਬੀਤੀ ਰਾਤ ਡੀਜੀਪੀ ਗੌਰਵ ਯਾਦਵ ਵੱਲੋਂ ਮੌਕਾ ਮੁਆਇਨਾ ਕੀਤਾ ਗਿਆ ਇਸ ਤੋ ਬਾਅਦ ਪੁਲਿਸ ਅਲਰਟ 'ਤੇ ਹੈ।