ਪੰਜਾਬ

punjab

ETV Bharat / videos

ਪੰਜਾਬ ਚ ਗਰਮੀ ਦਾ ਕਹਿਰ, ਪ੍ਰਸ਼ਾਸਨ ਨੇ ਲਗਾਈ ਨਹਿਰਾਂ ’ਚ ਨਹਾਉਣ ’ਤੇ ਪਾਬੰਦੀ - ਨਹਿਰਾਂ ਵਿੱਚ ਨਹਾਉਣ ਤੇ ਪਾਬੰਦੀ

By

Published : May 13, 2022, 11:59 AM IST

ਰੂਪਨਗਰ: ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਨਹਿਰਾਂ ਵਿੱਚ ਨਹਾਉਣ 'ਤੇ ਪਾਬੰਦੀ ਦੇ ਆਦੇਸ਼ ਦਿੱਤੇ ਗਏ ਹਨ। ਉੱਥੇ ਦੂਜੇ ਪਾਸੇ ਇਲਾਕੇ ਦੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਨਹਿਰਾਂ ਚ ਨਹਾਉਣ ਦੇ ਲਈ ਨਾ ਭੇਜਣ। ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਦਾ ਸੀਜਨ ਸ਼ੁਰੂ ਹਨ ਵਾਲਾ ਹੈ ਜਿਸ ਕਰਕੇ ਨਹਿਰਾਂ ਵਿੱਚ ਕਾਫੀ ਪਾਣੀ ਛੱਡਿਆ ਗਿਆ ਹੈ ਤੇ ਨਹਿਰਾਂ ਪੂਰੀ ਤਰਾਂ ਭਰੀਆਂ ਹੋਈਆਂ ਹਨ। ਦੂਜੇ ਪਾਸੇ ਭਖਦੀ ਗਰਮੀ ਦੇ ਚੱਲਦੇ ਨੌਜਵਾਨ ਨਹਿਰਾਂ ਚ ਨਹਾਉਣ ਨੂੰ ਆਉਂਦੇ ਹਨ ਜਿਸ ਕਾਰਨ ਉਹ ਕਈ ਵਾਰ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਨੇ ਮਾਪਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਬੱਚਿਆ ਨੂੰ ਨਹਿਰਾਂ 'ਚ ਨਹਾਉਣ ਲਈ ਨਾ ਭੇਜਣ। ਹਾਲਾਂਕਿ ਇਸ ਹਿਦਾਇਤਾਂ ਦੇ ਬਾਵਜੁਦ ਵੀ ਕਈ ਬੱਚੇ ਨਹਿਰਾਂ ਚ ਨਹਾਉਂਦੇ ਹੋਏ ਦਿਖੇ।

ABOUT THE AUTHOR

...view details