ADGP ਸ਼ਸ਼ੀ ਪ੍ਰਭਾ ਨੇ ਕਿਹਾ, ਜੇ ਵਿਧਾਇਕ ਬਲਜਿੰਦਰ ਕੌਰ ਪੁਲਿਸ ਨੂੰ ਸ਼ਿਕਾਇਤ ਕਰੇ, ਤਾਂ ਪਤੀ ਖਿਲਾਫ ਜ਼ਰੂਰ ਹੋਵੇਗੀ ਕਾਰਵਾਈ - MLA Baljinder Kaur viral video
ਫ਼ਤਿਹਗੜ੍ਹ ਸਾਹਿਬ: ADGP ਸ਼ਸ਼ੀ ਪ੍ਰਭਾ ਦਿਵੇਦੀ ਵਲੋਂ ਸ਼ੁਕਰਵਾਰ ਨੂੰ ਫ਼ਤਿਹਗੜ੍ਹ ਸਾਹਿਬ ਦੇ ਸਾਰੇ ਧਾਰਮਿਕ ਸਥਾਨਾਂ ਤੇ ਸੁਰੱਖਿਆ ਪ੍ਰਬੰਧਾ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਏਡੀਜੀਪੀ ਸ਼ਸ਼ੀ ਪ੍ਰਭਾ ਨੇ ਕਿਹਾ ਕਿ ਜੇਕਰ ਵਿਧਾਇਕਾ ਬਲਜਿੰਦਰ ਕੌਰ ਪੁਲਿਸ ਨੂੰ ਸ਼ਿਕਾਇਤ ਕਰੇਗੀ ਤਾਂ ਉਸ ਦੇ ਪਤੀ ਦੇ ਖਿਲਾਫ ਜ਼ਰੂਰ ਕਾਰਵਾਈ ਕੀਤੀ ਜਾਵੇਗੀ। ਜੇਕਰ ਕਿਸੇ ਨਾਲ ਧੱਕਾ ਹੁੰਦਾ ਹੈ, ਤਾਂ ਪੀੜਤ ਨੂੰ ਪੁਲਿਸ (MLA Baljinder Kaur Domestic Violence) ਕੋਲ ਜਾਣਾ ਚਾਹੀਦਾ ਹੈ, ਤਾਂ ਹੀ ਪੁਲਿਸ ਕੋਈ ਕਾਰਵਾਈ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਕ ਵੀਡਿਓ ਵਾਇਰਲ ਹੋਣ ਨਾਲ ਸਾਨੂੰ ਪਤਾ ਚੱਲਦਾ ਹੈ ਕਿ ਵਿਧਾਇਕਾ ਦੇ ਪਤੀ ਨੇ ਉਸਦੇ ਥੱਪੜ ਮਾਰਿਆ ਹੈ,ਪਰ ਇਹ ਵੀ ਤਾਂ ਨਹੀ ਕਿਹਾ ਜਾ ਸਕਦਾ ਕਿ ਇੱਕਲੇ ਦੇ ਵਿਚ ਅਜਿਹਾ (MLA Baljinder Kaur viral video) ਨਾ ਹੋਇਆ ਹੋਵੇ। ਦੱਸ ਦਈਏ ਕਿ ਆਪ ਵਿਧਾਇਕ ਪ੍ਰੋ ਬਲਜਿੰਦਰ ਕੌਰ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਜਿਸ ਵਿੱਚ ਇਕ ਸਖ਼ਸ਼ ਵਲੋਂ ਉਸ ਨੂੰ ਥੱਪੜ ਮਾਰਿਆ ਗਿਆ ਹੈ। ਇਹ ਵੀਡੀਓ 2 ਕੁ ਮਹੀਨਾ ਪੁਰਾਣੀ ਦੱਸੀ ਜਾ ਰਹੀ ਹੈ।