ਕਾਨਪੁਰ ਹਿੰਸਾ ਮਾਮਲੇ 'ਤੇ ਸੀਐਮ ਯੋਗੀ ਨਾਰਾਜ਼, ਪੁਲਿਸ ਕਰ ਰਹੀ ਹੈ PFI ਕਨੈਕਸ਼ਨ ਦੀ ਜਾਂਚ - ਕਾਨਪੁਰ ਵਿੱਚ ਸ਼ੁੱਕਰਵਾਰ ਨੂੰ ਹੋਈ ਹਿੰਸਾ
ਲਖਨਊ: ਕਾਨਪੁਰ ਵਿੱਚ ਸ਼ੁੱਕਰਵਾਰ ਨੂੰ ਹੋਈ ਹਿੰਸਾ ਨੂੰ ਲੈ ਕੇ ਸੀਐਮ ਯੋਗੀ ਆਦਿੱਤਿਆਨਾਥ ਨਾਰਾਜ਼ ਹਨ, ਉਨ੍ਹਾਂ ਹਿੰਸਾ ਦੇ ਆਰੋਪੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਵਿੱਚ ਕੁੱਲ ਤਿੰਨ ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 2 ਕੇਸ ਪੁਲਿਸ ਨੇ ਖ਼ੁਦ ਦਰਜ ਕੀਤੇ ਹਨ, ਹੁਣ ਤੱਕ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਕਾਨਪੁਰ 'ਚ ਦੋਵਾਂ ਧਿਰਾਂ ਵਿਚਾਲੇ ਹੋਏ ਹੰਗਾਮੇ ਤੋਂ ਬਾਅਦ ਡੀਜੀਪੀ ਹੈੱਡਕੁਆਰਟਰ ਨੇ ਕਾਨਪੁਰ ਦੇ ਪੁਲਿਸ ਕਮਿਸ਼ਨਰ ਵਿਜੇ ਸਿੰਘ ਮੀਨਾ ਤੋਂ ਰਿਪੋਰਟ ਤਲਬ ਕਰ ਕੇ ਜਾਣਕਾਰੀ ਮੰਗੀ ਹੈ ਕਿ ਕਿਸ ਪੱਧਰ 'ਤੇ ਇੰਨੀ ਵੱਡੀ ਅਣਗਹਿਲੀ ਹੋਈ ਹੈ।