ਨਸ਼ਾ ਸਮਾਜ ਲਈ ਕੋਹੜ ਹੈ: DSP - ਡੀ.ਐੱਸ.ਪੀ ਰਾਜੇਸ਼ ਛਿੱਬਰ
ਨਾਭਾ: ਅੱਜ ਪੂਰੇ ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਐਂਟੀ ਡਰੱਗਜ ਡੇਅ (Anti-Drugs Day) ਮਨਾਇਆ ਜਾ ਰਿਹਾ ਹੈ। 26 ਜੂਨ ਨੂੰ ਨਸ਼ੇ ਦੀ ਰੋਕਥਾਮ ਲਈ ਦੇਸ਼ ਭਰ ਵਿੱਚ ਐਂਟੀ ਡਰੱਗਜ਼ ਡੇਅ ਮਨਾਇਆ ਜਾਂਦਾ ਹੈ। ਜਿਸ ਦੇ ਤਹਿਤ ਨਾਭਾ ਸ਼ਹਿਰ ਵਿਖੇ ਡੀ.ਐੱਸ.ਪੀ ਰਾਜੇਸ਼ ਛਿੱਬਰ ਦੀ ਅਗਵਾਈ ਵਿੱਚ ਸਾਈਕਲਾਂ ‘ਤੇ ਸਵਾਰ ਹੋ ਕੇ ਸ਼ਹਿਰ ਵਿੱਚ ਮੈਰਾਥਨ ਰੈਲੀ ਕੱਢੀ ਗਈ। ਇਸ ਮੌਕੇ ਪ੍ਰਸ਼ਾਸਨ ਵੱਲੋਂ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੱਤਾ ਗਿਆ ਹੈ, ਕਿ ਨਸ਼ੇ ਤਿਆਗ ਕੇ ਵਧੀਆ ਸਮਾਜ ਦੀ ਸਿਰਜਨਾ ਕਰੋ, ਤਾਂ ਜੋ ਨਸ਼ਾ ਮੁਕਤ ਭਾਰਤ ਦੀ ਸਿਰਜਨਾ ਹੋ ਸਕੇ। ਡੀ.ਐੱਸ.ਪੀ. ਛਿੱਬਰ ਨੇ ਕਿਹਾ, ਕਿ ਜੇਕਰ ਅਸੀਂ ਵਧੀਆ ਸਮਾਜ ਦੀ ਸਿਰਜਨਾ ਕਰਨਾ ਚਾਹੁੰਦਾ ਹਾਂ, ਤਾਂ ਸਾਨੂੰ ਇੱਕ ਵਧੀਆ ਪਰਿਵਾਰ ਦੀ ਸਿਰਜਨਾ ਕਰਨੀ ਪੈਣੀ ਹੈ। ਕਿਉਂਕਿ ਇੱਕ ਵਧੀਆ ਪਰਿਵਾਰ ਤੋਂ ਹੀ ਇੱਕ ਵਧੀਆ ਸਮਾਜ ਸਿਰਜਿਆ ਜਾ ਸਕਦਾ ਹੈ।