ਨਸ਼ੇੜੀ ਤੋਂ ਤੰਗ ਆ ਕੇ ਪਿਤਾ ਨੇ ਉਤਾਰਿਆ ਮੌਤ ਦੇ ਘਾਟ, ਵੇਖੋ ਵੀਡੀਓ
ਜ਼ਿਲ੍ਹਾ ਮੋਗਾ ਦੇ ਪਿੰਡ ਮਾਣੁਕੋ ਵਿਖੇ ਮਜਬੂਰ ਹੋ ਕੇ ਪਿਤਾ ਨੇ ਆਪਣੇ ਹੀ ਪੁੱਤਰ ਦੀ ਜਾਨ ਲੈ ਲਈ। 19 ਸਾਲਾ ਨਸ਼ੇੜੀ ਪੁੱਤਰ ਨਸ਼ੇ ਦੀ ਪੂਰਤੀ ਲਈ ਮਾਂ-ਪਿਓ ਨਾਲ ਪੈਸੇ ਲੈਣ ਖ਼ਾਤਰ ਕੁੱਟਮਾਰ ਕਰਦਾ ਸੀ। ਇਸ ਕਲੇਸ਼ ਤੋ ਦੁਖੀ ਹੋ ਕੇ ਪਿਤਾ ਨੇ ਪੁੱਤਰ ਨੂੰ ਕੁਹਾੜੀ ਨਾਲ ਵੱਢ ਕੇ ਨਹਿਰ ਵਿੱਚ ਸੁੱਟ ਦਿੱਤਾ। ਮੁਲਜ਼ਮ ਪਿਤਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।