ਆੜ੍ਹਤੀਆਂ ਨੇ ਏ.ਡੀ.ਸੀ. ਤੇ ਡੀ.ਐੱਫ.ਐੱਸ.ਓ. ਨੂੰ ਬਣਾਇਆ ਬੰਧਕ - ਦਫ਼ਤਰ 'ਚ ਬਣਾਇਆ ਬੰਧਕ
ਤਰਨਤਾਰਨ: 11 ਅਪ੍ਰੈਲ ਤੋਂ ਸ਼ੁਰੂ ਹੋਈ ਕਣਕ ਦੀ ਖ਼ਰੀਦ ਤੋਂ ਬਾਅਦ ਵੱਖ-ਵੱਖ ਏਜੰਸੀਆਂ ਵੱਲੋਂ ਮਾਰਕੀਟ ਕਮੇਟੀ ਭਿੱਖੀਵਿੰਡ (Market Committee Bhikhiwind) ਅਧੀਨ ਆਉਂਦੀਆਂ ਮੰਡੀਆਂ 'ਚੋਂ ਲੱਖਾਂ ਬੋਰੀਆਂ ਦੀ ਕਣਕ (Millions of sacks of wheat from mandis) ਦੀ ਖ਼ਰੀਦ ਕੀਤੀ ਗਈ ਹੈ, ਪਰ ਢੋਆ-ਢੁਆਈ ਦੇ ਨਾਂ 'ਤੇ ਸਭ ਕੁਝ ਜ਼ੀਰੋ ਹੈ। ਟੈਂਡਰ ਕਾਰ ਵੱਲੋਂ ਮੰਡੀਆਂ 'ਚੋਂ ਕਣਕ ਦੀ ਚੁਕਾਈ ਨਾ ਹੋਣ ਕਾਰਨ ਭਿੱਖੀਵਿੰਡ ਦੇ ਆੜ੍ਹਤੀਏ ਕਾਫ਼ੀ ਪ੍ਰੇਸ਼ਾਨ ਹਨ। ਏ.ਡੀ.ਸੀ. ਤਰਨਤਾਰਨ ਅਤੇ ਡੀ.ਐੱਫ.ਐੱਸ.ਓ. ਤਰਨਤਾਰਨ ਵੱਲੋ ਮਾਰਕੀਟ ਕਮੇਟੀ ਦਫ਼ਤਰ ਭਿੱਖੀਵਿੰਡ (Market Committee Office Bhikhiwind) ਵਿਖੇ ਆੜ੍ਹਤੀਆਂ ਨਾਲ ਰੱਖੀ ਗਈ ਮੀਟਿੰਗ 'ਚ ਕੁਝ ਵਿਵਾਦ ਹੋਣ ਤੋਂ ਬਾਅਦ ਸਮੂਹ ਆੜ੍ਹਤੀਆਂ ਵਲੋਂ ਵੱਡੀ ਪੱਧਰ 'ਤੇ ਟੈਂਡਰ ਕਾਰ ਅਤੇ ਡੀ.ਸੀ. ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਏ.ਡੀ.ਸੀ. ਜਗਵਿੰਦਰਪਾਲ ਸਿੰਘ ਅਤੇ ਡੀ.ਐਫ.ਐਸ.ਓ. ਮੈਡਮ ਜਸਜੀਤ ਕੌਰ ਨੂੰ ਦਫ਼ਤਰ 'ਚ ਬੰਧਕ ਬਣਾ ਲਿਆ।