ਚੰਡੀਗੜ੍ਹ ਵਿੱਚ ਸ਼ਰਾਰਤੀ ਅਨਸਰਾਂ ਦਾ ਕਾਰਾ,ਦੁਸਹਿਰੇ ਤੋਂ ਪਹਿਲਾਂ ਹੀ ਪੁਤਲਾ ਕੀਤਾ ਅਗਨ ਭੇਂਟ
ਚੰਡੀਗੜ੍ਹ ਦੇ ਸੈਕਟਰ 46 (Sector 46) ਅੰਦਰ ਸਥਿਤ ਦੁਸਹਿਰਾ ਗਰਾਊਂਡ (Dussehra Ground ) ਵਿੱਚ ਅੱਧੀ ਰਾਤ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਮੇਘਨਾਥ ਦਾ ਪੁਤਲਾ (Effigy of Meghnath ) ਫੂਕ ਦਿੱਤਾ ਗਿਆ। ਮੱਠ ਮੰਦਿਰ ਦੇ ਬੁਲਾਰੇ ਜੇ.ਪੀ.ਗੁਪਤਾ ਦਾ ਕਹਿਣਾ ਹੈ ਕਿ ਸ਼ਰਾਰਤੀ ਅਨਸਰਾਂ (mischievous element ) ਦਾ ਨਿਸ਼ਾਨਾਂ ਰਾਵਣ ਦਾ ਪੁਤਲਾ ਸੀ ਕਿਉਂਕਿ ਇਸ ਵਾਰ ਰਾਵਣ ਦਾ ਪੁਤਲਾ (Effigy of Ravana) ਕੁੱਝ ਖ਼ਾਸ ਖੂਬੀਆਂ ਕਾਰਣ ਲੋਕਾਂ ਦੇ ਵਿਸ਼ੇਸ਼ ਆਕਰਸ਼ਣ ਦਾ ਕਾਰਣ ਹੈ। ਉਨ੍ਹਾਂ ਕਿਹਾ ਕਿ ਮੇਘਨਾਥ ਦੇ ਪੁਤਲੇ ਨੂੰ ਅਗਨ ਭੇਂਟ ਕਰਨ ਤੋਂ ਬਾਅਦ ਕਾਰ ਸਵਾਰ ਮੁਲਜ਼ਮ ਫਰਾਰ ਹੋ ਗਏ। ਮੰਦਿਰ ਦੇ ਪ੍ਰਧਾਨ ਨੇ ਕਿਹਾ ਕਿ ਪੁਲਿਸ ਕੋਲ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਿਸ ਨੇ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ।