ਮਾਨਸਾ 'ਚ ਕਾਂਗਰਸੀਆਂ ਖ਼ਿਲਾਫ਼ ਕਾਰਵਾਈ, ਤਿੰਨ ਕੱਢੇ ਪਾਰਟੀ 'ਚੋਂ, 2 ਨੂੰ ਨੋਟਿਸ ਜਾਰੀ - ਨਗਰ ਕੌਂਸਲ ਚੋਣਾਂ 2021
ਮਾਨਸਾ: ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸੀ ਉਮੀਦਵਾਰਾਂ ਦਾ ਵਿਰੋਧ ਕਰਨ ਅਤੇ ਆਜ਼ਾਦ ਉਮੀਦਵਾਰਾਂ ਦੀ ਸਪੋਰਟ ਕਰਨ ਤਹਿਤ ਚੋਣ ਅਬਜ਼ਰਬਰ ਪਰਮਿੰਦਰ ਕੁਮਾਰ ਮਹਿਤਾ ਨੇ ਮਾਨਸਾ ਦੇ ਕਾਂਗਰਸੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਮਹਿਤਾ ਨੇ ਦੱਸਿਆ ਕਿ ਕਾਂਗਰਸੀ ਪ੍ਰਵੀਨ ਗਰਗ ਟੋਨੀ ਪ੍ਰਿਤਪਾਲ ਡਾਲੀ ਅਤੇ ਅਨਿਲ ਕੁਮਾਰ ਜੋਨੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਪਾਰਟੀ 'ਚੋਂ ਕੱਢਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਨਾਰੰਗ ਅਤੇ ਰਮੇਸ਼ ਕੁਮਾਰ ਧੋਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ।