13 ਅਕਤੂਬਰ ਤੱਕ ਨਿਆਇਕ ਹਿਰਾਸਤ ਵਿੱਚ ਮੁਲਜ਼ਮ ਯੁਵਰਾਜ ਸੱਭਰਵਾਲ - Bomb Planted Under SI Dilbag Singh Car
ਅੰਮ੍ਰਿਤਸਰ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠਾਂ ਬੰਬ ਲਗਾਉਣ ਵਾਲੇ ਮਾਮਲੇ ਵਿੱਚ ਹੁਣ ਤੱਕ ਸੱਤ ਮੁਲਜ਼ਮਾਂ ਦੀ ਗ੍ਰਿਫਤਾਰੀਆਂ ਹੋ ਚੁੱਕੀ ਹੈ। ਮਾਮਲੇ ਦੇ ਮੁੱਖ ਮੁਲਜ਼ਮ ਯੁਵਰਾਜ ਸੱਭਰਵਾਲ ਨੂੰ ਉਸ ਵਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਸ ਦੇ ਚੱਲਦੇ ਅਦਾਲਤ ਵੱਲੋਂ ਯੁਵਰਾਜ ਨੂੰ 13 ਅਕਤੂਬਰ ਤੱਕ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਹੈ। ਦੱਸ ਦਈਏ ਕਿ ਭਾਰੀ ਸੁਰੱਖਿਆ ਫੋਰਸ ਦੇ ਨਾਲ ਯੁਵਰਾਜ ਨੂੰ ਥਾਣਾ ਰਣਜੀਤ ਐਵੀਨਿਊ ਪੁਲਿਸ ਵੱਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਇਸ ਮੌਕੇ ਪੁਲਿਸ ਅਧਿਕਾਰੀ ਵਾਰਿਸ ਮਸੀਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਦਾਲਤ ਨੇ ਯੁਵਰਾਜ ਨੂੰ 13 ਅਕਤੂਬਰ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।