ਗੋਧੇਵਾਲਾ ਸਟੇਡੀਅਮ ਗਈ ਕੁੜੀ ਨਾਲ ਹੋਈ ਵਾਰਦਾਤ ਮਾਮਲੇ ਵਿੱਚ ਮੁਲਜ਼ਮ ਨੇ ਕੀਤਾ ਸਰੰਡਰ - ਗੋਧੇਵਾਲਾ ਸਟੇਡੀਅਮ
ਬੀਤੇ ਦਿਨੀਂ ਮੋਗਾ ਵਿੱਚ ਬਾਰ੍ਹਵੀਂ ਕਲਾਸ ਵਿੱਚ ਪੜ੍ਹਦੀ ਵਿਦਿਆਰਥਣ ਨਾਲ ਗੋਧੇਵਾਲਾ ਸਟੇਡੀਅਮ ਵਿੱਚ ਬੁਰਾ ਕੇ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਜਤਿਨ ਕੰਡਾ ਦੇ ਪਿਤਾ ਦਾ ਬਿਆਨ ਸਾਹਮਣੇ ਆਇਆ ਹੈ। ਮੁਲਜ਼ਮ ਦੇ ਪਿਤਾ ਨੇ ਕਿਹਾ ਕਿ ਮੇਰਾ ਪੁੱਤ ਛੋਟੀ ਉਮਰ ਦਾ ਹੋਣ ਕਾਰਨ ਡਰ ਗਿਆ ਸੀ ਤੇ ਉਸ ਡਿਪਰੈਸ਼ਨ ਵਿੱਚ ਹੋਣ ਕਰਕੇ ਹਿਮਾਚਲ ਵਿੱਚ ਚਲਾ ਗਿਆ ਸੀ। ਉਹਨਾਂ ਨੇ ਕਿਹਾ ਕਿ ਮੇਰੇ ਪੁੱਤ ਨੇ ਅਜਿਹਾ ਕੋਈ ਅਪਰਾਧ ਨਹੀਂ ਕੀਤਾ ਸਗੋਂ ਲੜਕੀ ਨੇ ਖੁਦ ਛਾਲ ਮਾਰੀ ਸੀ। ਉਥੇ ਹੀ ਜਤਿਨ ਨੇ ਪਿਤਾ ਨੇ ਦੱਸਿਆ ਕਿ ਮੈਂ ਆਪਣੇ ਪੁੱਤ ਨੂੰ ਹਿਮਾਚਲ ਤੋਂ ਲੈ ਕੇ ਆਇਆ ਹਾਂ ਤੇ ਉਸ ਨੂੰ ਪੁਲਿਸ ਅੱਗੇ ਪੇਸ਼ ਕਰ ਰਿਹਾ ਹਾਂ।