ਪੰਜਾਬ

punjab

ETV Bharat / videos

ਮੂਸੇਵਾਲਾ ਕਤਲ ਮਾਮਲੇ 'ਚ ਸ਼ੂਟਰਾਂ ਨੂੰ ਪਨਾਹ ਦੇਣ ਵਾਲਾ 137 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ - ਸਿੱਧੂ ਮੂਸੇਵਾਲਾ ਦੇ ਸ਼ੂਟਰਾਂ ਨੂੰ ਪਨਾਹ ਦੇਣ ਦਾ ਦੋਸ਼

By

Published : Jul 2, 2022, 9:48 PM IST

ਮੁਹਾਲੀ: ਗੈਂਗਸਟਰਾ ਵਿਰੋਧੀ ਮੁਹਿੰਮ ਤਹਿਤ ਮੋਹਾਲੀ ਪੁਲਿਸ ਨੂੰ ਟ੍ਰਾਈਸਿਟੀ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿਤਿੰਨ ਦੋਸ਼ੀ ਦੇਵਰਾਜ ਸ਼ਰਮਾ ਪੁੱਤਰ ਜੈਮਾਲ ਰਾਮ, ਬੰਟੀ ਸ਼ਰਮਾ ਪੁੱਤਰ ਦੇਵ ਰਾਜ ਸ਼ਰਮਾ ਅਤੇ ਗੋਰਵ ਸ਼ਰਮਾ ਉਰਫ ਗੌਰੀ ਪੁੱਤਰ ਦੇਵ ਰਾਜ ਸ਼ਰਮਾ ਵਾਸੀਆਨ ਰਾਜਾ ਰਾਮ ਕਲੋਨੀ, ਬੜਮਾਜਰਾ, ਥਾਣਾ ਬਲੌਂਗੀ, ਮੋਹਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾ ਪਾਸੋ 137 ਗ੍ਰਾਮ ਹੈਰੋਇਨ, ਜਿਸ ਦੀ ਅੰਤਰਰਾਸ਼ਟਰੀ ਬਜਾਰ ਵਿੱਚ ਲੱਖਾਂ ਰੁਪਏ ਕੀਮਤ ਹੈ ਅਤੋ ਡਰੱਗ ਮਨੀ 3,07,500/- ਰੁਪਏ ਬਰਾਮਦ ਹੋਈ ਹੈ। ਇਨ੍ਹਾਂ ਵਿੱਚੋਂ ਇਕ ਮੁਲਜ਼ਮ ਸਿੱਧੂ ਮੂਸੇਵਾਲਾ ਕਤਲ ਮਾਮਲੇ ਨਾਲ ਸਬੰਧ ਰੱਖਦਾ ਹੈ। ਇਸ 'ਤੇ ਸਿੱਧੂ ਮੂਸੇਵਾਲਾ ਦੇ ਸ਼ੂਟਰਾਂ ਨੂੰ ਪਨਾਹ ਦੇਣ ਦਾ ਦੋਸ਼ ਹੈ।

ABOUT THE AUTHOR

...view details