ਸਿੱਕਮ 'ਚ ਤਸਵੀਰ ਖਿਚਵਾਉਂਦੇ ਸਮੇਂ ਹੋਇਆ ਹਾਦਸਾ, ਇੱਕ ਦੀ ਮੌਤ
ਨਵੀਂ ਦਿੱਲੀ: ਪਰਿਵਾਰ ਨਾਲ ਸਿੱਕਮ ਘੁੰਮਣ ਆਏ ਇਕ ਪਰਿਵਾਰ ਨਾਲ ਉਸ ਸਮੇਂ ਅਚਾਨਕ ਹਾਦਸਾ ਵਾਪਰ ਗਿਆ, ਜਦੋਂ ਪਰਿਵਾਰ ਦੇ ਬਾਕੀ ਮੈਂਬਰ ਪੁਲ ਦੇ ਕਿਨਾਰੇ ਖੜ੍ਹੇ ਹੋ ਕੇ ਤਸਵੀਰਾਂ ਕੈਮਰੇ 'ਚ ਕੈਦ ਕਰ ਰਹੇ ਸਨ। ਅਚਾਨਕ ਉਸ ਵਿਅਕਤੀ ਅਤੇ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਅਤੇ ਦੋਵੇਂ ਪੁਲ ਦੇ ਹੇਠਾਂ ਡਿੱਗ ਗਏ। ਇਹ ਹਾਦਸਾ ਕੱਲ੍ਹ ਵਾਪਰਿਆ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਬੁਲਾਰੇ ਵਿਵੇਕ ਪਾਂਡੇ ਨੇ ਦੱਸਿਆ ਕਿ 11ਵੀਂ ਬਟਾਲੀਅਨ ਦੀ ਟੀਮ ਨੇ ਉੱਤਰੀ ਸਿੱਕਮ 'ਚ ਡਰਾਈਵਰ ਦੀ ਲਾਸ਼ ਬਰਾਮਦ ਕੀਤੀ ਹੈ। ਉਹ ਸਥਾਨਕ ਦਾ ਰਹਿਣ ਵਾਲਾ ਹੈ। ਨਾਗਾ ਪਿੰਡ ਨੇੜੇ ਰੀਤ ਚੂ ਪੁਲ ਤੋਂ ਡਰਾਈਵਰ ਅਤੇ ਇੱਕ ਸੈਲਾਨੀ ਗਲਤੀ ਨਾਲ ਹੇਠਾਂ ਡਿੱਗ ਗਏ। ਜਦੋਂ ਉਹ ਪੁਲ ਦੇ ਕਿਨਾਰੇ ਖੜ੍ਹੇ ਹੋ ਕੇ ਤਸਵੀਰਾਂ ਲੈ ਰਹੇ ਸਨ। ਇਸ ਦੌਰਾਨ ਉਹ ਅਚਾਨਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਨਦੀ ਦੇ ਹੇਠਲੇ ਹਿੱਸੇ ਵਿੱਚ ਡਿੱਗ ਗਿਆ। ਲਾਪਤਾ ਸੈਲਾਨੀ ਪਟਨਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ, ਜੋ ਪਤਨੀ, ਬੇਟੇ ਅਤੇ ਬੇਟੀ ਨਾਲ ਛੁੱਟੀਆਂ ਮਨਾਉਣ ਲਈ ਸਿੱਕਮ ਦੀ ਯਾਤਰਾ 'ਤੇ ਆਇਆ ਸੀ।