ਬੱਸ ਤੇ ਪੀਟਰ ਰੇਹੜੇ ਦੀ ਹੋਈ ਟੱਕਰ, ਇਕ ਦੀ ਮੌਤ, 2 ਦਰਜਨ ਦੇ ਕਰੀਬ ਜ਼ਖਮੀ - ਬੱਸ ਅਤੇ ਪੀਟਰ ਰੇਹੜੇ ਦੀ ਟੱਕਰ
ਤਰਨਤਾਰਨ ਦੇ ਬਾਠ ਚੌਕ ਵਿਚ ਬੱਸ ਅਤੇ ਪੀਟਰ ਰੇਹੜੇ ਦੀ ਟੱਕਰ ਹੋਈ, ਜਿਸ ਵਿਚ ਇਕ ਕੁੜੀ ਦੀ ਮੌਤ ਹੋਈ ਅਤੇ 2 ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਘੜੁਕਾ ਅਤੇ ਬੱਸ ਵਿਚ ਸੰਗਤਾਂ ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ ਜਾ ਰਹੀਆਂ ਸਨ। ਜ਼ਖਮੀਆਂ ਨੂੰ ਥਾਣਾ ਸਦਰ ਦੀ ਪੁਲਿਸ ਵੱਲੋਂ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ। ਇਸ ਮੌਕੇ ਪਿੰਡ ਰਟੌਲ ਦੇ ਸਰਪੰਚ ਗੁਰਦਿਆਲ ਸਿੰਘ ਨੇ ਕਿਹਾ ਕਿ ਇਹ ਸਭ ਮਜਦੂਰ ਲੋਕ ਸਨ ਜੋ ਰਾਤ ਦੇ ਸਮੇਂ ਦਰਸ਼ਨ ਕਰਨ ਜਾ ਰਹੇ ਹਨ ਉਨ੍ਹਾਂ ਸਰਕਾਰ ਕੋਲੋਂ ਇਨ੍ਹਾਂ ਦੀ ਇਲਾਜ ਅਤੇ ਹੋਰ ਮਾਲੀ ਸਹਾਇਤਾ ਦੀ ਮੰਗ ਕੀਤੀ। ਇਸ ਮੌਕੇ ਜਾਂਚ ਅਧਿਕਾਰੀ ਸਵਿੰਦਰ ਸਿੰਘ ਨੇ ਕਿਹਾ ਕਿ ਇਸ ਹਾਦਸੇ ਵਿਚ ਕਰਮਬੀਰ ਕੌਰ ਦੀ ਮੌਤ ਹੋ ਗਈ ਇਸ ਸੰਬੰਧੀ ਬੱਸ ਡਰਾਈਵਰ ਖਿਲਾਫ਼ ਅਣਗਹਿਲੀ ਵਰਤਣ ਦੇ ਦੋਸ਼ ਵਿਚ ਕਾਰਵਾਈ ਕੀਤੀ ਜਾ ਰਹੀ ਹੈ।