Accident:ਹਾਦਸੇ ਕਾਰਨ ਉਜੜਿਆ ਘਰ, ਪਤੀ-ਪਤਨੀ ਦੀ ਮੌਤ - destroyed due to accident
ਜਲੰਧਰ: ਕਸਬਾ ਫਿਲੌਰ ਦੇ ਪਿੰਡ ਮੋ ਸਾਹਿਬ ਵਿਖੇ ਬੀਤੀ ਰਾਤ ਕਾਰ ਇਕ ਸਫੈਦੇ ਨਾਲ ਜਾ ਟਕਰਾਈ। ਜਿਸ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ।ਇਸ ਬਾਰੇ ਜਾਂਚ ਅਧਿਕਾਰੀ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਸਾਰ ਹੀ ਪੁਲਿਸ ਪਹੁੰਚ ਗਈ ਜਦੋਂ ਪਤੀ-ਪਤਨੀ ਨੂੰ ਹਸਪਤਾਲ ਲਿਆਂਦਾ ਗਿਆ ਉਦੋਂ ਤੱਕ ਉਨ੍ਹਾਂ ਦੀ ਮੌਤ (Death)ਹੋ ਗਈ ਸੀ।ਮ੍ਰਿਤਕ ਦੀ ਪਹਿਚਾਣ ਲਖਵਿੰਦਰ ਕੁਮਾਰ ਤੇ ਉਸ ਦੀ ਪਤਨੀ ਸਰੋਜ ਕੁਮਾਰੀ ਵਾਸੀ ਮੁਹੱਲਾ ਰਵਿਦਾਸਪੁਰਾ ਫਿਲੌਰ ਵਜੋਂ ਹੋਈ ਹੈ।ਉਨ੍ਹਾਂ ਨੇ ਦੱਸਿਆ ਹੈ ਕਿ ਕਾਰ ਦਾ ਬੈਲੇਂਸ ਖਰਾਬ ਹੋਣ ਕਾਰਨ ਐਕਸੀਡੈਂਟ (Accident) ਹੋਇਆ।ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇਹਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾ ਪਰਿਵਾਰਾਂ ਨੂੰ ਸੌਂਪੀਆਂ ਜਾਣਗੀਆਂ।
Last Updated : Jun 8, 2021, 10:13 PM IST