ਚੋਰਾਂ ਨੇ ਘਰ ’ਚੋਂ ਉਡਾਇਆ 20 ਤੋਂ 25 ਲੱਖ ਦਾ ਸੋਨਾ - ਚੋਰ 20 ਲੱਖ ਦੇ ਕਰੀਬ ਦਾ ਸੋਨਾ ਲੈ ਕੇ ਫ਼ਰਾਰ
ਲੁਧਿਆਣਾ: ਜ਼ਿਲ੍ਹੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਚੋਰੀਆਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇੱਕ ਅਜਿਹਾ ਹੀ ਮਾਮਲਾ ਲੁਧਿਆਣਾ ਦੇ ਗਿੱਲ ਰੋਡ ਨੇੜੇ ਇੱਟਾਂ ਵਾਲਾ ਚੌਂਕ ਰਣਜੀਤ ਨਗਰ ਵਿੱਚ ਚੋਰੀ ਦਾ ਸਾਹਮਣੇ ਆਇਆ ਹੈ ਜਿੱਥੇ ਕਿ ਕਮਲਪ੍ਰੀਤ ਸਿੰਘ ਨਾਂ ਦੇ ਵਿਅਕਤੀ ਦੇ ਘਰੋਂ ਤਕਰੀਬਨ 3.30 ਵਜੇ ਚੋਰ 30 ਤੋਂ 40 ਤੋਲੇ ਸੋਨਾ ਜਿਸ ਦੀ ਕੀਮਤ 20-25 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ ਚੋਰੀ ਕਰ ਫ਼ਰਾਰ ਹੋ ਗਏ।ਇਸ ਘਟਨਾ ਸਬੰਧੀ ਪੀੜਤ ਪਰਿਵਾਰ ਨੇ ਦੱਸਿਆ ਕਿ ਚੋਰ ਉਨ੍ਹਾਂ ਦੇ ਘਰੇ ਤਕਰੀਬਨ 3.30 ਵਜੇ ਚੋਰ 20 ਲੱਖ ਦੇ ਕਰੀਬ ਦਾ ਸੋਨਾ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਇਸ ਦਾ ਉਨ੍ਹਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਸਵੇਰੇ ਉੱਠ ਕੇ ਚਾਰਜਰ ਲੱਭਣ ਲੱਗੇ ਤਾਂ ਪਤਾ ਲੱਗਿਆ ਕਿ ਚੋਰੀ ਹੋ ਗਈ। ਪਰਿਵਾਰ ਨੇ ਦੱਸਿਆ ਕਿ ਸਿਰਫ ਸੋਨਾ ਹੀ ਚੋਰੀ ਹੋਇਆ ਹੈ ਉਸ ਤੋਂ ਇਲਾਵਾ ਕੁਝ ਵੀ ਚੋਰੀ ਨਹੀਂ ਹੋਇਆ। ਓਧਰ ਇਸ ਮਾਮਲੇ ਸਬੰਧੀ ਪੁਲਿਸ ਹੱਥ ਇੱਕ ਸੀਸੀਟੀਵੀ ਫੁਟੇਜ ਲੱਗੀ ਜਿਸਦੇ ਆਧਾਰ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।