ਸੀਐੱਮ ਮਾਨ ਦੇ ਵਿਆਹ ਦੀਆਂ ਆਪ ਵਰਕਰਾਂ ਨੇ ਇੰਝ ਮਨਾਈ ਖੁਸ਼ੀ... - Chief Minister Bhagwant Mann wedding
ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਦਾ ਜਿੱਥੇ ਪਾਰਟੀ ਹਾਈਕਮਾਨ ਨੂੰ ਚਾਅ ਹੈ ਉੱਥੇ ਹੀ ਹਰ ਸ਼ਹਿਰ ਦੇ ਆਪ ਆਗੂਆ ਵਲੋਂ ਖੁਸ਼ੀ ਵਿਚ ਢੋਲ ਵਜਾ ਕੇ ਲੱਡੂ ਵੰਡ ਕੇ ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਅੰਮ੍ਰਿਤਸਰ ਜਿਲ੍ਹੇ ਦੇ ਬਲਾਕ ਪ੍ਰਧਾਨ ਸੰਨੀ ਸਹੋਤਾ ਅਤੇ ਹੋਰ ਵਰਕਰਾਂ ਆਗੂਆਂ ਨੇ ਕਿਹਾ ਕਿ ਪੰਜਾਬ ਵਾਸੀਆਂ ਲਈ ਬੜਾ ਹੀ ਖੁਸ਼ੀ ਦਾ ਦਿਨ ਹੈ ਜਿਸਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਮੌਕੇ ਪਾਰਟੀ ਵਰਕਰ ਅਤੇ ਆਗੂਆਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਅਸੀਂ ਵਾਹਿਗੁਰੂ ਕੋਲੋਂ ਉਹਨਾ ਦੀ ਚੜਦੀ ਕਲਾ ਦੀ ਕਾਮਨਾ ਕਰਦੇ ਹਾਂ।