ਸਰਕਾਰੀ ਸਕੂਲ ਦੀ ਅਚਨਚੇਤ ਚੈਕਿੰਗ ਕਰਨ ਪਹੁੰਚੇ ਵਿਧਾਇਕ ਨੇ ਵੇਖੋ ਕੀ ਕਿਹਾ... - ਹਲਕਾ ਬੱਸੀ ਪਠਾਣਾ ਤੋਂ ਆਪ ਵਿਧਾਇਕ
ਸ੍ਰੀ ਫਤਿਹਗੜ੍ਹ ਸਾਹਿਬ: ਸੂਬੇ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੀ ਗੱਲ ਕਹੀ ਜਾ ਰਹੀ ਹੈ ਇਸਦੇ ਚੱਲਦੇ ਮੰਤਰੀ ਅਤੇ ਵਿਧਾਇਕ ਲਗਾਤਾਰ ਸਕੂਲਾਂ ਅਤੇ ਹਸਪਤਾਲਾਂ ਵਿੱਚ ਚੈਕਿੰਗਾਂ ਕਰ ਰਹੇ ਹਨ ਤਾਂ ਕਿ ਕਮੀਆਂ ਨੂੰ ਦੂਰ ਕੀਤਾ ਜਾ ਸਕੇ। ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹਲਕਾ ਬੱਸੀ ਪਠਾਣਾ ਤੋਂ ਆਪ ਵਿਧਾਇਕ ਰੁਪਿੰਦਰ ਹੈਪੀ ਵੱਲੋਂ ਸਰਕਾਰੀ ਸਕੂਲ ਦਾ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਵੱਲੋਂ ਕਈ ਕਮੀਆਂ ਪਾਈਆਂ ਗਈਆਂ ਹਨ। ਵਿਧਾਇਕ ਵੱਲੋਂ ਇੰਨ੍ਹਾਂ ਕਮੀਆਂ ਦੇ ਜਲਦ ਪੂਰਾ ਹੋਣ ਦੀ ਉਮੀਦ ਵੀ ਜਤਾਈ ਗਈ ਹੈ। ਇਸ ਮੌਕੇ ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਕਈ ਸਾਲਾਂ ਤੋਂ ਇਸ ਸਕੂਲ ਵਿੱਚ ਸਰੀਰਿਕ ਸਿੱਖਿਆ ਪੜ੍ਹਾਉਣ ਵਾਲਾ ਅਧਿਆਪਕ ਹੀ ਹੈ।