ਚੋਣ ਮੈਨੀਫੈਸਟੋ ਨੂੰ ਲੈ ਕੇ ਅਮਨ ਅਰੋੜਾ ਦਾ ਕੈਪਟਨ ਅਮਰਿੰਦਰ ਨੂੰ ਖੁੱਲ੍ਹਾ ਚੈਲੇਂਜ - ਅਮਨ ਅਰੋੜਾ ਨੇ ਮੁੱਖਮੰਤਰੀ ਨੂੰ ਖੁੱਲ੍ਹਾ ਚੈਲੇਂਜ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨ ਦਿੱਲੀ ਵਿੱਚ ਕੀਤੀ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਧੋਖੇਬਾਜ਼ਾਂ ਦਾ ਬਾਦਸ਼ਾਹ ਕਹੇ ਜਾਣ 'ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਖੁੱਲ੍ਹਾ ਚੈਲੇਂਜ ਦਿੱਤਾ ਹੈ। ਅਮਨ ਅਰੋੜਾ ਨੇ ਚੈਲੇਂਜ ਕਰਦਿਆਂ ਕਿਹਾ ਕਿ ਕੈਪਟਨ ਕਿਸੇ ਵੀ ਮੀਡੀਆ ਪਲੈਟਫਾਰਮ 'ਤੇ ਆਪਣਾ 2017 ਦਾ ਚੋਣ ਮੈਨੀਫੈਸਟੋ ਲੈ ਆਉਣ, ਉਹ ਕੇਜਰੀਵਾਲ ਦੇ ਚੋਣ ਮੈਨੀਫੈਸਟੋ 'ਤੇ ਚਰਚਾ ਕਰਨ ਨੂੰ ਤਿਆਰ ਹਨ। ਅਰੋੜਾ ਨੇ ਮੁੱਖ ਮੰਤਰੀ ਨੂੰ ਗੁਟਕਾ ਸਾਹਿਬ ਦੀ ਸਹੁੰ ਯਾਦ ਕਰਵਾਉਂਦੀਆਂ ਕਿਹਾ ਉਹ ਆਪਣੇ ਕੀਤੇ ਵਾਅਦੇ ਪੰਜਾਬ ਵਿੱਚ ਪੂਰੇ ਕਰਨ ਤੇ ਦਿੱਲੀ 'ਚ ਕੇਜਰੀਵਾਲ ਨੇ ਆਪਣੀ ਸਰਕਾਰ ਦੌਰਾਨ ਹਰ ਵਾਅਦਾ ਪੁਰਾ ਕੀਤਾ ਹੈ।