ਆਪ ਨੇ ਲਾਏ ਕਾਂਗਰਸ 'ਤੇ ਪੱਥਰਬਾਜ਼ੀ ਦੇ ਦੋਸ਼ - ਫਿਰੋਜ਼ਪੁਰ
ਫਿਰੋਜ਼ਪੁਰ: ਹਲਕਾ ਜ਼ੀਰਾ ਵਿੱਚ ਨਾਮਜ਼ਦਗੀ ਨਾ ਭਰਨ ਦੇਣ ਨੂੰ ਲੈ ਕੇ ਅਤੇ ਪੱਥਰਬਾਜ਼ੀ ਕਰਨ ਦੇ ਆਮ ਆਦਮੀ ਪਾਰਟੀ ਨੇ ਕਾਂਗਰਸ 'ਤੇ ਦੋਸ਼ ਲਗਾਏ। ਫਿਰੋਜ਼ਪੁਰ ਵਿੱਚ ਆਮ ਆਦਮੀ ਪਾਰਟੀ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ। ਇਸ ਸਬੰਧੀ ਭੁਪਿੰਦਰ ਕੌਰ ਨੇ ਕਿਹਾ ਕਿ ਫਿਰੋਜ਼ਪੁਰ ਵਿੱਚ ਸਾਡੇ ਉਮੀਦਵਾਰ ਦੇ ਨਾਮਜ਼ਦਗੀ ਪੇਪਰ ਭਰੇ ਗਏ ਹਨ, ਪਰ ਸਾਨੂੰ ਜ਼ੀਰਾ ਵਿੱਚ ਆਮ ਆਦਮੀ ਨੂੰ ਇੱਕ ਵੀ ਫਾਰਮ ਨਹੀਂ ਭਰਣ ਦਿੱਤੇ ਗਏ।