ਆਪ ਪਾਰਟੀ ਦੇ ਵਰਕਰਾਂ ਨੂੰ ਭੇਜਿਆ ਜੇਲ੍ਹ, ਵਰਕਰਾਂ ਨੇ ਕੀਤਾ ਥਾਣੇ ਦਾ ਘਿਰਾਓ - ਆਮ ਆਦਮੀ ਪਾਰਟੀ ਦੇ ਆਗੂ
ਤਰਨਤਾਰਨ: ਆਮ ਆਦਮੀ ਪਾਰਟੀ ਦੇ ਆਗੂਆਂ ਦੀ ਅਗਵਾਈ ਹੇਠ ਥਾਣਾ ਸਿਟੀ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਇਹ ਮਾਮਲਾ ਆਪ ਪਾਰਟੀ ਦੇ ਵਰਕਰ ਵੱਲੋ ਸੜਕ ਉਪਰ ਰੁੱਖ ਕੱਟਣ 'ਤੇ ਮਾਮਲਾ ਦਰਜ ਕਰਕੇ ਜੇਲ ਭੇਜਣ ਦਾ ਹੈ। ਆਪ ਪਾਰਟੀ ਦੇ ਆਗੂ ਹੀ ਥਾਣੇ ਅੱਗੇ ਧਰਨਾ ਲਗਾਉਣ ਇਹ ਇਕ ਤਾਜ਼ੀ ਮਿਸਾਲ ਮਿਲਦੀ ਹੈ। ਜਿਥੇ ਆਮ ਆਦਮੀ ਪਾਰਟੀ ਦੇ ਆਗੂ ਕੁਲਵੰਤ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਪੁਲਿਸ ਖਿਲਾਫ ਭਾਰੀ ਨਾਅਰੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।