ਅਲਕਾ ਲਾਂਬਾ ਦੇ ਮਾਮਲੇ ’ਤੇ 'ਆਪ' ਨੇ ਦਿੱਤੀ ਸਫ਼ਾਈ, ਕਿਹਾ... - ਪੁਲਿਸ ਦੇ ਕੰਮ ਚ ਦਖਲਅੰਦਾਜ਼ੀ ਕੀਤੀ
ਚੰਡੀਗੜ੍ਹ: ਕਾਂਗਰਸੀ ਆਗੂ ਅਲਕਾ ਲਾਂਬਾ ਦੇ ਰੂਪਨਗਰ ਪੁਲਿਸ ਅੱਗੇ ਪੇਸ਼ ਹੋਣ ਦਾ ਮਾਮਲਾ ਭਖਿਆ ਹੋਇਆ ਹੈ। ਕਾਂਗਰਸੀ ਆਗੂਆਂ ਵੱਲੋਂ ਲਗਾਤਾਰ ਇਸ ਮਾਮਲੇ ’ਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ 'ਆਪ' ਵੱਲੋਂ ਪੁਲਿਸ ਨੂੰ ਆਪਣੇ ਸਿਆਸੀ ਲਾਹੇ ਲਈ ਵਰਤਿਆ ਜਾ ਰਿਹਾ ਹੈ। ਜਿਸ ’ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਅਤੇ ਨੀਲ ਗਰਗ ਨੇ ਕਾਂਗਰਸ ਵੱਲੋਂ ਚੁੱਕੇ ਜਾ ਰਹੇ ਸਵਾਲ ’ਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੁਲਿਸ ਦੇ ਕੰਮ 'ਚ ਬਿਲਕੁੱਲ ਵੀ ਦਖਲਅੰਦਾਜੀ ਨਹੀਂ ਕਰ ਰਹੀ ਹੈ। ਜਿਵੇਂ ਪਹਿਲਾਂ ਦੀ ਸਰਕਾਰਾਂ ਦੇ ਸਮੇਂ ਹੋਇਆ ਕਰਦਾ ਸੀ। ਅਲਕਾ ਲਾਂਬਾ ਨੂੰ ਭੇਜਿਆ ਗਿਆ ਨੋਟਿਸ ਪੁਲਿਸ ਦੀ ਆਪਣੀ ਕਾਰਵਾਈ ਹੈ।