ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਕਰਕੇ ਆੜਤੀ ਪਰੇਸ਼ਾਨ - ਹੁਸ਼ਿਆਰਪੁਰ ਜ਼ਿਲ੍ਹੇ ਦੀ ਸਭ ਤੋਂ ਵੱਡੀ ਮੰਡੀ ਸੈਲਾ ਖੁਰਦ
ਹੁਸ਼ਿਆਰਪੁਰ ਜ਼ਿਲ੍ਹੇ ਦੀ ਸਭ ਤੋਂ ਵੱਡੀ ਮੰਡੀ ਸੈਲਾ ਖੁਰਦ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀ ਪਰੇਸ਼ਾਨ ਹੋਏ ਪਏ ਹਨ। ਜਦਕਿ ਦੂਜੇ ਪਾਸੇ ਸਰਕਾਰ ਵੱਲੋਂ 48 ਘੰਟੇ ਦੇ ਅੰਦਰ ਲਿਫਟਿੰਗ ਹੋਣ ਦਾ ਢੰਡੋਰਾ ਪਿੱਟ ਰਹੀ ਹੈ। ਹੁਸ਼ਿਆਰਪੁਰ ਦੀ ਮੰਡੀ ਸੈਲਾ ਖੁਰਦ ਵਿਖੇ ਅੱਠ ਲੱਖ ਦੇ ਕਰੀਬ ਝੋਨੇ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਰਕੇ ਖਰਾਬ ਹੋ ਰਹੀਆਂ ਹਨ। ਆੜਤੀਆ ਨੇ ਦੱਸਿਆ ਕਿ ਐਫਸੀਆਈ ਵੱਲੋਂ ਮੰਡੀਆਂ ਦੇ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਝੋਨਾ ਖਰਾਬ ਹੋਣ ਦੇ ਕੰਢੇ ਉੱਤੇ ਹੈ। ਉਨ੍ਹਾਂ ਦੱਸਿਆ ਕਿ ਆੜਤੀ ਵਰਗ ਵਲੋ ਕਿਸਾਨਾਂ ਦੇ ਝੋਨੇ ਦਾ ਮੁੱਲ ਸਮੇ ਸਿਰ ਦਿੱਤਾ ਜਾ ਚੁੱਕਾ ਹੈ ਪਰ ਹੁਣ ਮੰਡੀਆਂ ਦੇ ਵਿੱਚ ਝੋਨਾ ਜੇਕਰ ਖਰਾਬ ਹੁੰਦਾ ਹੈ ਤਾ ਉਸ ਦਾ ਖਮਿਆਜ਼ਾ ਆੜ੍ਹਤੀਆਂ ਨੂੰ ਭੁਗਤਣਾ ਪਵੇਗਾ। ਆੜਤੀ ਐਸੋਸੀਏਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਐਫਸੀਆਈ ਵਲੋਂ ਝੋਨੇ ਦੀ ਲਿਫਟਿੰਗ ਕੀਤੀ ਜਾਵੇ ਤਾਂਕਿ ਉਨ੍ਹਾਂ ਦਾ ਨੁਕਸਾਨ ਨਾ ਹੋਵੇ।