ਹਾਈ ਵੋਲਟੇਜ ਤਾਰਾਂ ਵਾਲੇ ਖੰਭੇ ’ਤੇ ਚੜ੍ਹਿਆ ਨੌਜਵਾਨ, ਪੁਲਿਸ ਨੂੰ ਪਈਆਂ ਭਾਜੜਾਂ! - ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ
ਰੂਪਨਗਰ: ਸ੍ਰੀ ਚਮਕੌਰ ਸਾਹਿਬ ਥਾਣੇ ਦੇ ਬਾਹਰ ਨੌਜਵਾਨ ਵੱਲੋਂ ਹੰਗਾਮਾ ਕੀਤਾ ਗਿਆ ਹੈ। ਇਨਸਾਫ ਦੀ ਮੰਗ ਨੂੰ ਲੈਕੇ ਨੌਜਵਾਨ ਬਿਜਲੀ ਦੇ ਖੰਭੇ ਉੱਪਰ ਚੜ੍ਹ ਗਿਆ। ਨੌਜਵਾਨ ਦੇ ਖੰਭੇ ਉੱਪਰ ਚੜ੍ਹਨ ਨੂੰ ਲੈਕੇ ਜਿੱਥੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਉੱਥੇ ਹੀ ਲੋਕ ਵੀ ਕਾਫੀ ਇਕੱਠੇ ਹੋ ਗਏ। ਬੜੀ ਹੀ ਮੁਸ਼ੱਕਤ ਬਾਅਦ ਨੌਜਵਾਨ ਨੂੰ ਸੁਰੱਖਿਆ ਥੱਲੇ ਉਤਾਰਿਆ ਗਿਆ। ਜਸਪਾਲ ਨਾਮ ਦੇ ਉਸ ਨੌਜਵਾਨ ਨੇ ਕਿਹਾ ਕਿ ਉਸ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਉਸਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਹੈ ਜਿਸਦੇ ਚੱਲਦੇ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਓਧਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦਾ ਘਰੇਲੂ ਝਗੜਾ ਹੈ ਕਿ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।