ਛੇਹਰਟਾ ਫਾਟਕ ਉਤੇ ਹੋਇਆ ਪੁੱਤ ਦਾ ਕਤਲ, ਰਿਪੋਰਟ ਦਰਜ ਕਰਵਾਉਣ ਲਈ ਭਟਕ ਰਹੇ ਮਾਪੇ
ਅੰਮ੍ਰਿਤਸਰ ਦੇ ਸ਼ਹਿਰੀ ਥਾਣਾ ਛੇਹਰਟਾ ਅਤੇ ਦਿਹਾਤੀ ਥਾਣਾ ਘਰਿੰਡਾ ਦੀ ਹੱਦ ਵਿੱਚ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੂੰ ਗੋਲੀਆਂ ਮਾਰ ਕਤਲ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਜਿਸ ਸੰਬਧੀ ਮ੍ਰਿਤਕ ਦੇ ਪਰਿਵਾਰਕ ਮੈਬਰ ਸ਼ਿਕਾਇਤ ਦਰਜ ਕਰਵਾਉਣ ਲਈ ਦੋ ਥਾਣਿਆਂ 'ਚ ਭਟਕ ਰਹੇ ਹਨ। ਇਸ ਸੰਬਧੀ ਮ੍ਰਿਤਕ ਦੇ ਚਾਚੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਮਰ 24 ਸਾਲ ਜੋ ਕਿ ਖੇਤੀ ਦਾ ਕੰਮ ਕਰਦਾ ਹੈ। ਅਕਸਰ ਸ਼ਾਮ ਨੂੰ ਕੰਮ ਤੋਂ ਫਰੀ ਹੋ ਛੇਹਰਟਾ ਘੁੰਮਣ ਫਿਰਨ ਆ ਜਾਂਦਾ ਸੀ ਅਤੇ ਕੱਲ ਸ਼ਾਮ ਵੀ ਜਦੋਂ ਉਹ ਛੇਹਰਟਾ ਰੇਲਵੇ ਫਾਟਕ 'ਤੇ ਮੌਜੂਦ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦਾ ਕਤਲ ਕਰਨ ਉਪਰੰਤ ਉਸਦੀ ਲਾਸ਼ ਨੂੰ ਚੱਲਦੀ ਕਾਰ ਵਿੱਚ ਸੁੱਟ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ ਬਾਕੀ ਪੁਲਿਸ ਵਲੋਂ ਸਾਨੂੰ ਦੋ ਥਾਣਿਆਂ ਦੀ ਹਦਬੰਦੀ ਦੇ ਚੱਕਰ ਵਿਚ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਵਲੋਂ ਇਕ ਸਖਸ਼ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।