ਸਿਲੰਡਰ ਫਟਣ ਕਾਰਨ ਨੌਜਵਾਨ ਦੀ ਮੌਤ - ਫੋਕਲ ਪੁਆਇੰਟ
ਲੁਧਿਆਣਾ: ਫੋਕਲ ਪੁਆਇੰਟ ਵਿੱਚ ਵੈਲਡਿੰਗ ਕਰਨ ਵਾਲੀ ਗੈਸ ਨਾਲ ਭਰੀ ਗੱਡੀ ਵਿੱਚ ਸਿਲੰਡਰ ਫਟਣ ਕਾਰਨ ਵੱਡਾ ਧਮਾਕਾ ਹੋ ਗਿਆ। ਸਿਲੰਡਰ ਫਟਣ ਕਾਰਨ ਹੇਲਪਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਇਹ ਹਾਦਸਾ ਉਸ ਵੇਲੇ ਹੋਇਆ, ਜਦੋਂ ਉਹ ਗੱਡੀ ਚੋਂ ਸਿਲੰਡਰ ਉਤਾਰ ਰਹੇ ਸਨ। ਇਹ ਸੂਪਰ ਗੈਸ ਦੀ ਜੀਪ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁਲਿਸ ਪਹੁੰਚੀ ਨੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਚੌਂਕੀ ਇੰਚਾਰਜ ਧਰਮ ਪਾਲ ਚੌਧਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਕਿਸੇ ਦਾ ਵੀ ਕਸੂਰ ਹੋਵੇਗਾ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।