ਨੌਜਵਾਨ ਦੇ ਚਰਚੇ, ਦੰਦਾਂ ਨਾਲ ਚੁੱਕ ਦਿੰਦਾ ਹੈ 50 ਕਿਲੋ ਦੀ ਬੋਰੀ - ਦੰਦਾਂ ਨਾਲ ਬੋਰੇ ਚੁੱਕ ਕੇ ਟਰੱਕਾਂ ਅਤੇ ਟਰਾਲੀਆਂ ਵਿੱਚ ਚੜ੍ਹਦਾ ਦੇਖਿਆ ਜਾਂਦਾ ਹੈ
ਬਠਿੰਡਾ: ਅਨਾਜ ਮੰਡੀ 'ਚ ਕਣਕ ਦੀ ਢੋਆ ਢੁਆਈ ਕਰਨ ਵਾਲੇ ਪਰਵਾਸੀ ਪੱਲੇਦਾਰ ਮਜ਼ਦੂਰਾਂ ਵਿੱਚ ਇਕ 23 ਸਾਲਾ ਬਿਹਾਰੀ ਮਜ਼ਦੂਰ ਗੌਰਵ ਠਾਕੁਰ ਜੋ ਕਿ ਮਜ਼ਦੂਰੀ ਦੇ ਨਾਲ ਨਾਲ ਵਿਲੱਖਣ ਕੰਮ ਕਰਦਾ ਹੈ ਉਹ ਆਪਣੇ ਦੰਦਾਂ ਨਾਲ 50 ਕਿੱਲੋ ਕਣਕ ਦਾ ਬੋਰਾ ਚੁੱਕ ਕੇ ਟਰਾਲੀ ਤੇ ਚੜ੍ਹ ਜਾਂਦਾ ਹੈ। ਇਸ ਕੰਮ ਨੂੰ ਕਰਨ ਲਈ ਕਈ ਵਾਰ ਉਹ ਸ਼ਰਤਾਂ ਵੀ ਜਿੱਤ ਚੁੱਕਿਆ ਹੈ ਅਕਸਰ ਉਹ ਦੰਦਾਂ ਨਾਲ ਬੋਰੇ ਚੁੱਕ ਕੇ ਟਰੱਕਾਂ ਅਤੇ ਟਰਾਲੀਆਂ ਵਿੱਚ ਚੜ੍ਹਦਾ ਦੇਖਿਆ ਜਾਂਦਾ ਹੈ ਬਾਕੀ ਮਜ਼ਦੂਰ ਉਸ ਨੂੰ ਉਤਸ਼ਾਹਿਤ ਕਰਦੇ ਹਨ ਉਸ ਦਾ ਇਹ ਵੀ ਕਹਿਣਾ ਹੈ ਕਿ ਮੈਂ 60 ਕਿੱਲੋ ਤੱਕ ਭਾਰ ਦੰਦਾਂ ਨਾਲ ਚੁੱਕ ਕੇ ਟਰਾਲੀ ਤੇ ਚੜ੍ਹ ਜਾਂਦਾ ਹੈ। ਇਹ ਕੰਮ ਮੈਂ ਪਿਛਲੇ ਕਾਫ਼ੀ ਸਾਲਾਂ ਤੋਂ ਕਰ ਰਿਹਾ ਉਸਨੇ ਕਿਹਾ ਕਿ ਮੈਂ ਗਿਆਰਾਂ ਸਾਲਾਂ ਤੋਂ ਪੱਲੇਦਾਰੀ ਦਾ ਕੰਮ ਕਰ ਰਿਹਾ ਹਾਂ ਪਰ ਬਠਿੰਡਾ 'ਚ ਅੱਠ ਮਹੀਨਿਆਂ ਤੋਂ ਪੱਲੇਦਾਰੀ ਕਰ ਰਿਹਾ ਹਾਂ।
TAGGED:
50 kg sack with his teeth