ਰੂਪਨਗਰ ਵਿੱਚ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ, 5 ਮੌਤਾਂ
ਰੂਪਨਗਰ: ਆਏ ਦਿਨ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ਹੁੰਦੇ ਰਹਿੰਦੇ ਹਨ, ਕਈ ਤਾਂ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਸੁਣ ਕੇ ਅਦਾਮੀ ਸੁੰਨ ਹੋ ਜਾਂਦਾ ਇਸੇ ਤਰ੍ਹਾਂ ਹੀ ਭਾਖੜਾ ਨਹਿਰ ਪਿੰਡ ਮਲਕਪੁਰ ਕੋਲ ਸਥਿਤ ਪੁਲ ਦੇ ਉਪਰ ਇੱਕ ਦਰਦਨਾਕ ਹਾਦਸਾ(Road accident in Rupnagar) ਹੋ ਗਿਆ। ਇਸ ਹਾਦਸੇ ਵਿੱਚ ਕਾਰ ਸਵਾਰ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕਾਰ ਦਾ ਨੰਬਰ ਰਾਜਸਥਾਨ ਦਾ ਸੀ, ਭਾਖੜਾ ਨਹਿਰ ਵਿਚ ਡਿੱਗੀ ਕਾਰ ਚੋਂ 5 ਲਾਸ਼ਾਂ ਮਿਲੀਆਂ, 2 ਬੱਚਿਆਂ ਦੀ ਤਲਾਸ਼ ਜਾਰੀ ਹੈ। ਤੁਹਾਨੂੰ ਦੱਸਦਈਏ ਕਿ ਰੂਪਗਨਰ ਦੇ ਨੇੜੇ ਪਿੰਡ ਮਲਿਕਪੁਰ ਦੇ ਕੋਲ ਲੰਘਦੀ ਭਾਖੜਾ ਨਹਿਰ ਵਿਚ ਡਿੱਗੀ ਕਾਰ ਵਿਚੋਂ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜਦੋਂ ਕਿ 2 ਬੱਚਿਆਂ ਦੀ ਤਲਾਸ਼ ਜਾਰੀ ਹੈ। ਲਾਸ਼ਾਂ ਵਿਚੋਂ 2 ਲਾਸ਼ਾਂ ਔਰਤਾਂ ਅਤੇ 3 ਲਾਸ਼ਾਂ ਪੁਰਸ਼ਾਂ ਦੀਆਂ ਹਨ। ਇਹ ਹਾਦਸਾ ਉਸ ਸਮੇਂ ਹੋਇਆ ਸੀ ਜਦੋਂ ਨਹਿਰ ਦੇ ਪੁਲ ਤੋਂ ਇਕ ਪ੍ਰਾਈਵੇਟ ਬੱਸ ਦੀ ਟੱਕਰ ਲੱਗਣ ਨਾਲ ਕਾਰ ਨਹਿਰ ਵਿਚ ਡਿੱਗ ਗਈ ਸੀ। ਨਹਿਰ ਵਿਚ ਡਿੱਗੀ ਕਾਰ ਰਾਜਸਥਾਨ ਦੀ ਦੱਸੀ ਜਾ ਰਹੀ ਹੈ।