ਬਠਿੰਡਾ ਸ੍ਰੀ ਗੰਗਾਨਗਰ ਹਾਈਵੇ ਉੱਤੇ ਵਾਪਰਿਆ ਭਿਆਨਕ ਹਾਦਸਾ - Latest news of Bathinda in Punjabi
ਬਠਿੰਡਾ ਸ੍ਰੀ ਗੰਗਾਨਗਰ ਹਾਈਵੇ 'ਤੇ ਅੱਜ ਉਸ ਸਮੇਂ ਭਿਆਨਕ ਹਾਦਸਾ ਹੋ ਗਿਆ ਜਦੋਂ PRTC ਦੀ ਬੱਸ ਅਤੇ ਬਲੈਰੋ ਗੱਡੀ ਵਿਚਕਾਰ ਭਿਆਨਕ ਟੱਕਰ ਹੋ ਗਈ ਅਤੇ ਦੋਵੇਂ ਗੱਡੀਆਂ ਸੜਕ ਵਿਚਕਾਰ ਬਣੇ ਡਿਵਾਈਡਰ ਤੇ ਜਾ ਚੜੀਆਂ। ਇਸ ਮੌਕੇ ਬੱਸ ਚਾਲਕ ਨੇ ਦੱਸਿਆ ਕਿ ਬੱਸ ਵਿੱਚ 100 ਤੋਂ ਉਪਰ ਸਵਾਰੀਆਂ ਸਨ, ਬੱਸ ਡਰਾਈਵਰ ਨੇ ਦੱਸਿਆ ਕਿ ਉਸ ਵੱਲੋਂ ਜਦੋਂ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਹੀ ਬਲੈਰੋ ਗੱਡੀ ਚਾਲਕ ਵੱਲੋਂ ਵੀ ਟਰਾਲੇ ਨੂੰ ਪਾਸ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਦੋਵੇਂ ਗੱਡੀਆਂ ਦੀਆਂ ਕਿਨਾਰੀਆਂ ਆਪਸ ਵਿਚ ਖਹਿ ਗਈਆਂ ਤੇ ਬਲੈਰੋ ਗੱਡੀ ਬੁਰੀ ਤਰ੍ਹਾਂ ਪਲਟ ਗਈ ਅਤੇ PRTC ਬੱਸ ਅੱਗੇ ਆ ਗਈ। ਇਸ ਘਟਨਾ ਵਿੱਚ ਦੋਵੇਂ ਗੱਡੀਆਂ ਵਿੱਚ ਸਵਾਰ ਵਿਅਕਤੀਆਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਦੋਵੇਂ ਗੱਡੀਆਂ ਨੂੰ ਸਾਈਡ ਤੇ ਕਰਵਾ ਕੇ ਆਵਾਜਾਈ ਬਹਾਲ ਕਰਵਾਈ ਗਈ। accident happened on the Bathinda