ਦੁਕਾਨਦਾਰ ਦੀ ਚਮਕੀ ਕਿਸਮਤ, ਮਿਲਿਆ 2.5 ਕਰੋੜ ਦਾ ਇਨਾਮ ਜਾਣੋ ਕਿਉਂ ? - ਬਠਿੰਡਾ ਦੇ ਪਿੰਡ ਮਹਿਰਾਜ ਦੇ ਰੌਸ਼ਨ ਸਿੰਘ ਨੂੰ 2.5 ਕਰੋੜ ਦੀ ਲਾਟਰੀ
ਬਠਿੰਡਾ: ਬਠਿੰਡਾ ਦੇ ਪਿੰਡ ਮਹਿਰਾਜ ਦੇ ਰੌਸ਼ਨ ਸਿੰਘ ਨੂੰ 2.5 ਕਰੋੜ ਦੀ ਲਾਟਰੀ ਬੰਪਰ ਮਿਲ ਗਈ ਹੈ, ਜਿਸ ਤੋਂ ਬਾਅਦ ਵਧਾਈ ਦੇਣ ਵਾਲਿਆਂ ਦਾ ਹੜ੍ਹ ਹੈ। ਪਰਿਵਾਰ ਦੇ ਰਿਸ਼ਤੇਦਾਰ ਵਧਾਈ ਦੇਣ ਲਈ ਘਰ ਪਹੁੰਚ ਰਹੇ ਹਨ। ਰੋਸ਼ਨ ਸਿੰਘ ਇੱਕ ਕੱਪੜੇ ਦਾ ਦੁਕਾਨਦਾਰ ਹੈ ਅਤੇ ਇੱਕ ਛੋਟੇ ਜਿਹੇ ਘਰ ਵਿੱਚ ਆਪਣਾ ਪਰਿਵਾਰ ਚਲਾ ਰਿਹਾ ਸੀ। ਜਿਸ ਨੂੰ 2.5 ਕਰੋੜ ਦੀ ਲਾਟਰੀ ਨਿਕਲਣ ਤੋਂ ਬਾਅਦ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਅਤੇ ਉਸਦਾ ਕਹਿਣਾ ਹੈ ਕਿ ਉਹ ਇਹ ਪੈਸਾ ਆਪਣੇ ਪਿਤਾ ਲਈ ਵਰਤੇਗਾ।