ਨਾਬਾਲਿਗ ਕੁੜੀ ਨਾਲ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਕੀਤਾ ਜਬਰ ਜਨਾਹ, ਕੁੜੀ ਦੀ ਹੋਈ ਮੌਤ
ਹੁਸ਼ਿਆਰਪੁਰ: ਪਿੰਡ ਦਿਓਵਾਲ ਦੀ ਇੱਕ 16 ਸਾਲ ਦੀ ਨਾਬਾਲਿਗ ਕੁੜੀ ਵੱਲੋਂ ਪਿੰਡ ਦੇ ਹੀ ਦੋ ਨੌਜਵਾਨਾਂ ਵੱਲੋਂ ਜਬਰ ਜਨਾਹ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ 16 ਸਾਲਾ ਨਾਬਾਲਗ ਲੜਕੀ ਬੀਤੀ ਸ਼ਾਮ ਪਿੰਡ ਚ ਹੀ ਆਪਣੀ ਸਹੇਲੀ ਦੇ ਘਰ ਸਕੂਲ ਦਾ ਕੰਮ ਕਰਨ ਲਈ ਗਈ ਸੀ ਤੇ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਉਸ ਨੂੰ ਇਕੱਲਿਆਂ ਦੇਖ ਗੱਡੀ ਚ ਬਿਠਾ ਲਿਆ ਤੇ ਕੁੜੀ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਉਹ ਕੁੜੀ ਨੂੰ ਕਿਸੇ ਹੋਰ ਜਗ੍ਹਾਂ ਲੈ ਕੇ ਜਾਣ ਲੱਗੇ ਤਾਂ ਮੌਕਾ ਦੇਖ ਕੇ ਕੁੜੀ ਨੇ ਗੱਡੀ ਵਿੱਚੋਂ ਛਲਾਂਗ ਲਗਾ ਦਿੱਤੀ ਗਈ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਉਕਤ ਕੁੜੀ ਨੂੰ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਤੇ ਉਥੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਕੁੜੀ ਦੀ ਮਾਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।