ਨੌਜਵਾਨ ਨੇ ਚਿੜਿਆ ਘਰ ਵਿੱਚ ਸ਼ੇਰ ਦੇ ਬਾੜੇ ਅੰਦਰ ਮਾਰੀ ਛਾਲ, ਵੇਖੋ ਵੀਡੀਓ - delhi news update
ਨਵੀਂ ਦਿੱਲੀ ਵਿਖੇ ਚਿੜਿਆ ਘਰ ਘੁੰਮਣ ਗਏ ਨੌਜਵਾਨ ਨੇ ਸ਼ੇਰ ਦੇ ਬਾੜੇ ਅੰਦਰ ਛਾਲ ਮਾਰ ਦਿੱਤੀ। ਅਕਸਰ ਹੀ ਅਜਿਹੀਆਂ ਹਰਕਤਾਂ ਸਾਹਮਣੇ ਆਉਂਦੀਆਂ ਹਨ ਜਿਸ ਵਿੱਚ ਕਈ ਨੌਜਵਾਨ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। ਅਜਿਹਾ ਹੀ ਇੱਕ ਮਾਮਲਾ ਦਿੱਲੀ ਦੇ ਇੱਕ ਚਿੜਿਆਂ ਘਰ ਤੋਂ ਸਾਹਮਣੇ ਆਇਆ ਹੈ, ਜਿੱਥੇ ਘੁੰਮਣ ਆਏ ਨੌਜਵਾਨ ਨੇ ਸ਼ੇਰ ਦੇ ਬਾੜੇ ਅੰਦਰ ਛਾਲ ਮਾਰ ਦਿੱਤੀ ਤੇ ਸ਼ੇਰ ਨਾਲ ਸੈਲਫ਼ੀਆਂ ਲੈਣ ਲੱਗਾ। ਗ਼ਨੀਮਤ ਰਿਹਾ ਕਿ ਸ਼ੇਰ ਵਲੋਂ ਉਸ ਉੱਤੇ ਹਮਲਾ ਕਰਨ ਤੋਂ ਪਹਿਲਾਂ ਹੀ, ਉਸ ਨੂੰ ਉੱਥੋ ਦੇ ਕਰਮਚਾਰੀਆਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ।