ਵੱਡਾ ਹਾਦਸਾ ਟੱਲਿਆ, ਰੋਪੜ 'ਚ ਮਾਲਗੱਡੀ ਦੀਆਂ 16 ਬੋਗੀਆਂ ਪਲਟੀਆਂ
ਰੋਪੜ: ਇੱਕ ਰੇਲ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਉਹ ਗੁਰਦੁਆਰਾ ਭੱਠਾ ਸਾਹਿਬ (Gurdwara Bhatta Sahib) ਰੇਲਵੇ ਲਾਈਨ ‘ਤੇ ਜਾ ਰਹੀ ਸੀ। ਇਹ ਹਾਦਸਾ ਆਵਾਰਾ ਪਸ਼ੂਆਂ ਕਾਰਨ ਹੋਇਆ ਹੈ। ਇਸ ਹਾਦਸੇ ਵਿੱਚ ਟ੍ਰੇਨ ਦੇ 16 ਡੱਬਿਆ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਹੈ, ਪਰ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦਰਅਸਲ ਇਹ ਟ੍ਰੇਨ ਰੋਪੜ ਦੇ ਥਰਮਲ ਪਲਾਂਟ (Ropar Thermal Plant) ਵਿੱਚ ਕੋਲ ਉਤਾਰ ਕੇ ਅੰਬਾਲੇ ਨੂੰ ਜਾ ਰਹੀ ਸੀ, ਕਿ ਅਚਾਨਕ ਇੱਕ ਆਵਾਰਾ ਪਸ਼ੂਆਂ ਦਾ ਝੋਡ ਸਾਹਮਣੇ ਆ ਗਿਆ। ਜਾਣਕਾਰੀ ਦੇ ਅਨੁਸਾਰ ਇਸ ਰੇਲ ਗੱਡੀ ਦਾ ਇੰਜਣ ਕਰੀਬ 2 ਕੁ ਕਿੱਲੋਮੀਟਰ ਦੂਰ ਖੜਾ ਹੈ ਤੇ ਇਸ ਹਾਦਸੇ ਤੋ ਬਾਅਦ ਰੇਲ ਆਵਾਜਾਈ ਠੱਪ ਹੋ ਗਈ ਹੈ।