ਹੁਸ਼ਿਆਰਪੁਰ ਦੇ ਡੇਰਾ ਬਾਬਾ ਚਰਨ ਸ਼ਾਹ ਜੀ ਵਿਖੇ ਸੰਤ ਸਮਾਜ ਦੀ ਹੋਈ ਭਰਵੀਂ ਇਕੱਤਰਤਾ - ਹੁਸ਼ਿਆਰਪੁਰ ਦੇ ਡੇਰਾ ਬਾਬਾ ਚਰਨ ਸ਼ਾਹ
ਹੁਸ਼ਿਆਰਪੁਰ: ਅੱਜ ਹੁਸ਼ਿਆਰਪੁਰ ਦੇ ਡੇਰਾ ਬਾਬਾ ਚਰਨ ਸ਼ਾਹ ਜੀ ਬਹਾਦਰਪੁਰ ਵਿਖੇ ਸੰਤ ਸਮਾਜ ਦੀ ਇਕ ਭਰਵੀਂ ਇਕੱਤਰਤਾ ਹੋਈ। ਜਿਸ 'ਚ ਸੰਤ ਸਮਾਜ ਦੇ ਵੱਖ ਵੱਖ ਨੁਮਾਇੰਦਿਆਂ ਨੇ ਭਾਗ ਲਿਆ। ਗੱਲਬਾਤ ਦੌਰਾਨ ਸੰਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਡੇਰਾ ਬਾਬਾ ਚਰਨਸ਼ਾਹ ਬਹਾਦਰਪੁਰ ਵਿਖੇ ਜੋ ਬੀਤੇ ਦਿਨੀਂ ਕਿਸੇ ਗੱਲ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਸੀ। ਉਸੇ ਨੂੰ ਲੈ ਕੇ ਹੀ ਮੀਟਿੰਗ ਕੀਤੀ ਗਈ ਹੈ 'ਤੇ ਜੋ ਕੁਝ ਕਮੀ ਇਥੇ ਪਾਈਆਂ ਗਈਆਂ ਹਨ। ਉਨ੍ਹਾਂ ਨੂੰ ਜਲਦ ਹੀ ਆਉਣ ਵਾਲੇ ਸਮੇਂ 'ਚ ਦੂਰ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੇਰੇ ਦੇ ਮੁੱਖ ਸੇਵਾਦਰ ਮਹੰਤ ਰਮਿੰਦਰ ਦਾਸ ਵੱਲੋਂ ਡੇਰੇ 'ਚ ਪੂਜੀ ਲਗਨ ਅਤੇ ਸ਼ਰਧਾ ਨਾਲ ਸੇਵਾ ਕੀਤੀ ਜਾ ਰਹੀ ਹੈ। ਜੋ ਕੁਝ ਚੰਦ ਲੋਕ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਕਦੇ ਵੀ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ।ਰਪੁਰ ਵਿਖੇ ਸੰਤ ਸਮਾਜ ਦੀ ਇਕ ਭਰਵੀਂ ਇਕੱਤਰਤਾ ਹੋਈ।