ਚਾਰ ਧਾਮ ਅਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਬਠਿੰਡੇ ਦੀ ਸੰਗਤ ਵੱਲੋਂ ਤਿਆਰੀ ਸ਼ੁਰੂ - A langar will be set up near Chamoli in Uttarakhand by the Sangat of Bathinda
ਬਠਿੰਡਾ: ਸ੍ਰੀ ਹੇਮਕੁੰਟ ਸਾਹਿਬ ਅਤੇ ਚਾਰ ਧਾਮ ਯਾਤਰਾ ਦੇ ਦੌਰਾਨ ਲੱਗਣ ਵਾਲੇ ਗੁਰੂ ਕਾ ਲੰਗਰ ਦੀ ਸੇਵਾ ਲਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਨੇ ਲੰਗਰ ਦੇ ਦਫ਼ਤਰ ਦਾ ਉਦਘਾਟਨ ਆਪਣੀ ਮਿਹਰ ਸੇਵਕਾਂ 'ਤੇ ਕਰਦੇ ਹੋਏ ਕੀਤਾ। ਇਹ ਦਫ਼ਤਰ ਅਮਰੀਕ ਸਿੰਘ ਰੋਡ 'ਤੇ ਅੰਨਪੂਰਨਾ ਮੰਦਿਰ ਕੋਲ ਵੀਰ ਕਲੋਨੀ ਬਠਿੰਡਾ ਵਿਖੇ ਖੋਹਲਿਆ ਗਿਆ ਹੈ। ਇਸ ਮੌਕੇ ਤੇ ਸੁਸਾਇਟੀ ਸੇਵਾਦਾਰ ਅਜੈਬ ਸਿੰਘ ਸੋਹਲ ਨੇ ਕਿਹਾ ਕਿ ਇਸ ਵਾਰ ਇਹ ਸੁਸਾਇਟੀ ਵੱਲੋਂ ਨੌਵਾਂ ਲੰਗਰ ਹੋਣਾ ਸੀ ਪ੍ਰੰਤੂ ਦੋ ਸਾਲ ਕਰੋਨਾ ਮਹਾਮਾਰੀ ਕਰਕੇ ਰੋਕ ਦਿੱਤਾ ਗਿਆ ਸੀ ਹੁਣ ਦੁਬਾਰਾ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਵਾਰ ਸੁਸਾਇਟੀ ਵੱਲੋਂ ਸੱਤਵਾਂ ਗੁਰੂ ਕਾ ਲੰਗਰ ਅਤੇ ਰੈਣਬਸੇਰੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਯਾਤਰਾ ਦੋ ਸਾਲ ਬਾਅਦ ਚੱਲ ਰਹੀ ਹੈ ਇਸ ਕਾਰਨ ਪਹਿਲਾਂ ਨਾਲੋਂ ਵੱਧ ਸੰਗਤਾਂ ਦੇ ਪਹੁੰਚਣ ਦੀ ੳਮੀਦ ਹੈ ਜਿਸ ਕਾਰਨ ਪ੍ਰਬੰਧ ਵੀ ਵਧੇਰੇ ਕਰਨੇ ਹਨ ਰਿਹਾਇਸ਼ੀ ਸ਼ੈਡ ਦੀ ਉਸਾਰੀ ਵੀ ਨਵੇਂ ਸਿਰੇ ਤੋਂ ਕੀਤੀ ਜਾ ਰਹੀ ਹੈ। ਇਹ ਗੁਰੂ ਕਾ ਲੰਗਰ ਰਿਸ਼ੀਕੇਸ਼ ਜੋਸ਼ੀ ਮੱਠ ਰੋਡ ਤੇ ਚਮੋਲੀ ਤੋਂ ਪੰਜ ਕਿਲੋਮੀਟਰ ਜੋਸ਼ੀਮਠ ਸਾਈਡ ਲਗਾਇਆ ਜਾਂਦਾ ਹੈ। ਇਸ ਵਾਰ ਇਹ ਲੰਗਰ 21 ਮਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।