ਸਵਾਰੀਆਂ ਨਾਲ ਭਰੀ ਜੀਪ ਹੋਈ ਹਾਦਸੇ ਦਾ ਸ਼ਿਕਾਰ - ਸਵਾਰੀਆਂ ਨਾਲ ਭਰੀ ਜੀਪ
ਗੜ੍ਹਸ਼ੰਕਰ: ਉੱਤਰ ਪ੍ਰਦੇਸ਼ ਤੋਂ ਪ੍ਰਵਾਸੀ ਲੋਕਾਂ ਨੂੰ ਲੈ ਕੇ ਸੰਤੋਖਗੜ੍ਹ (ਊਨਾ) ਜਾ ਰਹੀ ਇੱਕ ਮਹਿੰਦਰਾ ਜੀਪ ਗੜ੍ਹਸ਼ੰਕਰ ਨੇੜੇ ਸਵੇਰ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ਦੇ ਡਰਾਈਵਰ ਦਵਿੰਦਰ ਨੇ ਦੱਸਿਆ, ਕਿ ਉਹ ਮਹਿੰਦਰ ਪਿੱਕ-ਅੱਪ ਜੀਪ 'ਚ ਸਵਾਰੀਆਂ ਲੈ ਕੇ ਮੁਰਾਦਾਬਾਦ (ਉੱਤਰ ਪ੍ਰਦੇਸ਼) ਤੋਂ ਸੰਤੋਖਗੜ੍ਹ (ਊਨਾ) ਨੂੰ ਜਾ ਰਿਹਾ ਸੀ, ਤਾਂ ਗੜ੍ਹਸ਼ੰਕਰ ਨੇੜੇ ਚੰਡੀਗੜ੍ਹ ਸੜਕ ’ਤੇ ਸ਼ਹਿਰ ਤੋਂ ਪਹਿਲਾ ਹੀ ਅਚਾਨਕ ਗੱਡੀ ਸੜਕ ਨਿਕਾਰੇ ਪੁਲੀ ਵਿੱਚ ਜਾ ਟਕਰਾਈ। ਹਾਦਸੇ ਵਿੱਚ ਇੱਕ ਦਰਜ਼ਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਇਲਾਜ਼ ਕੀਤਾ ਜਾ ਰਿਹਾ ਹੈ। ਗੰਭੀਰ ਜ਼ਖ਼ਮੀ 3 ਲੋਕਾਂ (3 people injured) ਨੂੰ ਉਚੇਰੇ ਇਲਾਜ਼ ਲਈ ਹੁਸ਼ਿਆਰਪੁਰ ਲਈ ਰੈਫਰ ਕੀਤਾ ਗਿਆ ਹੈ।