ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਨੇ ਸਕੂਟਰੀ ਸਵਾਰ ਲੜਕੀ ਨੂੰ ਮਾਰੀ ਟੱਕਰ - ਸਕੂਟਰੀ ਸਵਾਰ ਲੜਕੀ ਨੂੰ ਮਾਰੀ ਟੱਕਰ
ਮੋਗਾ: ਇਥੋਂ ਦੀ ਮਿੱਤਲ ਰੋਡ ਗਲੀ ਨੰਬਰ 5 ਨੇੜੇ ਤੇਜ਼ ਰਫਤਾਰ ਮੋਟਰਸਾਈਕਲ ਸਵਾਰ ਨੇ ਸਕੂਟਰੀ 'ਤੇ ਆ ਰਹੀ ਲੜਕੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਜਿਸ ਦੀ ਸਾਰੀ ਘਟਨਾ ਸੀਸੀਟੀਵੀ 'ਚ ਵੀ ਕੈਦ ਹੋ ਗਈ। ਦੱਸ ਦਈਏ ਕਿ ਟੱਕਰ ਦੇ 'ਚ ਦੋਵਾਂ ਨੂੰ ਮਾਮੂਲੀ ਸੱਟਾਂ ਵੀ ਆਈਆਂ ਹਨ, ਪਰ ਗਨੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਉੱਥੇ ਹੀ ਇਲਾਕਾ ਵਾਸੀਆਂ ਨੇ ਨਗਰ ਨਿਗਮ ਦੇ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਕਈ ਥਾਵਾਂ 'ਤੇ ਸਪੀਡ ਬਰੇਕਰ ਬਣਾਏ ਜਾ ਰਹੇ ਹਨ ਪਰ ਜਿੱਥੇ ਇਨ੍ਹਾਂ ਦੀ ਜ਼ਰੂਰਤ ਹੈ ਉੱਥੇ ਨਹੀਂ ਬਣਾਏ ਜਾ ਰਹੇ।