ਨਾਮਧਾਰੀ ਸੰਸਥਾ ਵੱਲੋਂ ਇੱਕ ਵਿਦਿਆਰਥੀਆਂ ਦਾ ਜੱਥਾ ਲੈਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ - ਨਿਮਰਤਾ
ਅੰਮ੍ਰਿਤਸਰ: ਨਾਮਧਾਰੀ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਣਾ ਨਾਲ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਫਰੀ ਪੜ੍ਹਾਈ ਸੈਟਰਾ ਦੇ ਨਾਲ-ਨਾਲ ਲੋੜਵੰਦਾਂ ਨੂੰ ਸਵੈ-ਨਿਰਵੈਰ ਬਣਾਉਣ ਲਈ ਸਿਲਾਈ,ਕਢਾਈ, ਕੰਪਿਊਟਰ, ਬਿਉਟੀ, ਪਾਰਲਰਾ ਵਰਗੇ ਸੈਟਰਾ ਵਿਚ ਫਰੀ ਸਿਖਲਾਈ ਦੇ ਕੇ ਪੈਰਾ ਖੜ੍ਹੇ ਕੀਤਾ ਜਾਂਦਾ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸੇਵਾ ਕੇਂਦਰ ਝੁੱਗੀ ਝੌਂਪੜੀ ਵਾਲੇ ਇਲਾਕਿਆਂ 'ਚ ਹਨ। ਜਿੱਥੋਂ ਦੇ ਲੋਕਾਂ ਨੂੰ ਪੜ੍ਹਾਈ ਪ੍ਰਤੀ ਜਾਗਰੂਕ ਕਰਕੇ ਗਿਆਨ ਦੇ ਚਲਣ ਨਾਲ ਉਨ੍ਹਾਂ ਦੀਆ ਜਿੰਦਗੀਆ ਰੌਸ਼ਨ ਕੀਤੀਆ ਜਾ ਰਹੀਆ ਹਨ। ਫਿਰ ਉਨ੍ਹਾਂ ਨੂੰ ਤਰੱਕੀ ਕੰਮ ਸਿੱਖਾ ਕੇ ਰੋਜੀ ਰੋਟੀ ਜੋਗਾ ਕਰ ਦਿੱਤਾ ਜਾਂਦਾ ਹੈ। ਕਿਰਤ ਕਰੋ, ਵੰਡ ਛਕੋ, ਨਾਮ ਜਪੋ" ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਸਾਰਥਕ ਕਰਨ ਦਾ ਇਕ ਛੋਟਾ ਜਿਹਾ ਉਪਰਾਲਾ ਹੈ। ਜਿਸਦੇ ਤਹਿਤ ਵਿਦਿਆਰਥੀਆਂ ਨੂੰ ਸਿੱਖ ਧਰਮ ਦੀ ਮਹਾਨ ਵਿਰਾਸਤ ਜਿਸ 'ਚ ਸਭ ਧਰਮਾਂ ਦਾ ਸਤਿਕਾਰ ਦੇਸ਼ ਪ੍ਰੇਮ,ਨਿਮਰਤਾ,ਸੇਵਾ ਆਦਿ ਵਰਗੇ ਗੁਣਾ ਤੋਂ ਜਾਣੂ ਕਰਵਾਇਆ ਜਾਂਦਾ ਹੈ।