ਇੰਦੌਰ ਤੋਂ 40 ਬੀਬੀਆਂ ਦਾ ਜਥਾ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ - ਇੰਦੌਰ ਤੋਂ 40 ਬੀਬੀਆਂ ਦਾ ਜਥਾ
ਅੰਮ੍ਰਿਤਸਰ: ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੰਦੌਰ ਤੋਂ ਹਰਪਾਲ ਭਾਟੀਆ ਦੀ ਯੋਗ ਅਗਵਾਈ ਅਤੇ ਰਿੰਪੀ ਸਲੂਜਾ ਦੀ ਅਗਵਾਈ ਵਿਚ 40 ਬੀਬੀਆਂ ਦਾ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ। ਜਿਥੇ ਉਹਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉਥੇ ਹੀ ਰਸ ਬੀਣੀ ਬਾਣੀ ਦਾ ਆਨੰਦ ਮਾਣਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਇੰਨਫਰਮੇਸ਼ਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਹਨਾ ਨੂੰ ਇਥੇ ਪਹੁੰਚਣ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਰਿੰਪੀ ਸਲੂਜਾ ਅਤੇ ਪਿੰਕੀ ਭਾਟੀਆ ਨੇ ਦੱਸਿਆ ਕਿ ਬਹੁਤ ਹੀ ਸੁਭਾਗ ਵਾਲਾ ਦਿਨ ਹੈ ਜੋ ਸਤਿਗੁਰਾਂ ਦੇ ਚਰਨਾ ਵਿੱਚ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ।