ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਇਆ 250 ਸਮਾਜ ਸੇਵੀ ਨੌਜਵਾਨਾਂ ਦਾ ਜਥਾ - ਅਕਾਲੀ ਦਲ ਵਿੱਚ ਭਰਵਾਂ ਸਵਾਗਤ
ਫ਼ਤਿਹਗੜ੍ਹ ਸਾਹਿਬ: 250 ਸਮਾਜ ਸੇਵੀ ਨੌਜਵਾਨਾਂ ਦਾ ਜਥਾ ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਇਆ। ਇਸ ਮੌਕੇ ਦੀਦਾਰ ਸਿੰਘ ਭੱਟੀ ਨੇ ਨੌਜਵਾਨਾਂ ਨੂੰ ਸਿਰੋਪਾਓ ਪਾਕੇ ਅਕਾਲੀ ਦਲ ਵਿੱਚ ਭਰਵਾਂ ਸਵਾਗਤ ਕੀਤਾ। ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੇ ਹਲਕਾ ਇੰਚਾਰਜ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਨਗੇ ਅਤੇ ਹੋਰ ਨੌਜਵਾਨਾ ਨੂੰ ਵੀ ਅਕਾਲੀ ਦਲ ਨਾਲ ਜੋੜਨਗੇ।