ਖੰਨਾ 'ਚ ਚੋਰ ਗਿਰੋਹ ਸਰਗਰਮ - 14 ਹਜ਼ਾਰ ਦਾ ਮੋਬਾਈਲ
ਲੁਧਿਆਣਾ:ਖੰਨਾ ਦੇ ਸਿਕਸ਼ਾ ਰੋਡ ਉਤੇ ਇਕ ਮੋਬਾਈਲਾਂ (Mobiles) ਵਾਲੀ ਦੁਕਾਨ ਤੋਂ ਇਕ ਨੌਜਵਾਨ ਨੇ ਦੋ ਮੋਬਾਈਲ ਚੋਰੀ ਕਰਕੇ ਰਫੂ ਚੱਕਰ ਹੋ ਗਏ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ (CCTV)ਵਿਚ ਕੈਦ ਹੋ ਗਈ। ਇਸ ਬਾਰੇ ਦੁਕਾਨਦਾਰ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਦੁਪਹਿਰ ਦੇ ਸਮੇਂ ਮੈਂ ਦੁਕਾਨ ਉਤੇ ਬੈਠਾ ਸੀ ਉਦੋਂ ਹੀ ਇਕ ਨੌਜਵਾਨ ਫੋਨ ਦਾ ਚਾਰਜਰ ਖਰੀਦਣ ਲਈ ਆਇਆ ਅਤੇ ਮੈਂ ਚਾਰਜਰ ਚੁੱਕਣ ਗਿਆ ਇਨ੍ਹੇ ਟਾਈਮ ਵਿੱਚ ਉਸ ਨੌਜਵਾਨ ਨੇ 2 ਫੋਨ ਚੋਰੀ ਕਰ ਲਏ ਹਨ। ਦੁਕਾਨਦਾਰ ਮੁਤਾਬਿਕ 14 ਹਜ਼ਾਰ ਦਾ ਮੋਬਾਈਲ ਅਤੇ ਇਕ 8 ਹਜ਼ਾਰ ਰੁਪਏ ਦਾ ਫੋਨ ਚੋਰੀ ਕਰ ਲਿਆ ਹੈ।