ਭੁਜੀਆ ਭੰਡਾਰ ਦੇ ਗੋਦਾਮ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ - ਲੱਖਾਂ ਦਾ ਹੋਇਆ ਨੁਕਸਾਨ
ਹੁਸ਼ਿਆਰਪੁਰ: ਸ਼ਹਿਰ ਦੇ ਬੇਹੱਦ ਭੀੜ ਭੜੱਕੇ ਵਾਲੇ ਗਊਸ਼ਾਲਾ ਬਾਜ਼ਾਰ (Gaushala Bazaar) ‘ਚ ਇੱਕ ਹੈਪੀ ਭੁਜੀਆ ਭੰਡਾਰ ਦੇ ਗੋਦਾਮ ਨੂੰ ਅੱਗ (Fire) ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ (Fire) ਲੱਗਣ ਕਾਰਨ ਗੋਦਾਮ ‘ਚ ਪਏ ਸਾਮਾਨ ਜਲ ਕੇ ਰਾਖ ਹੋ ਗਿਆ। ਜਿਸ ਕਾਰਨ ਮਾਲਕ ਦਾ ਭਾਰੀ ਨੁਕਸਾਨ ਹੋਇਆ ਹੈ। ਫਿਲਹਾਲ ਅੱਗ ਲੱਗਣ ਦੇ ਕਾਰਣਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਇਸ ਮੌਕੇ ਫਾਇਰ ਬਿਗ੍ਰੇਡ ਦੇ ਅਧਿਕਾਰੀ (Fire brigade officers) ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ‘ਤੇ ਘਟਨਾ ਬਾਰੇ ਜਾਣਕਾਰੀ ਮਿਲੀ ਸੀ। ਉਨ੍ਹਾਂ ਕਿਹਾ ਕਿ ਅੱਗ 'ਤੇ ਕਾਬੂ ਪਾਉਣ ਦੇ ਲਈ 6 ਗੱਡੀਆਂ ਪਾਣੀ ਦੀਆਂ ਲੱਗ ਗਈਆਂ ਹਨ, ਪਰ ਹੁਣ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।